ਮਾਨਸਾ 14 ਨਵੰਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋ ਕਿਸਾਨੀ ਮੰਗਾਂ ਨੂੰ ਲੈ ਕੇ ਚੱਲਦਾ ਪੱਕੇ ਧਰਨਾ 34 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਸਰਕਾਰ ਨੇ ਢੀਠਤਾਈ ਧਾਰੀ ਹੋਈ ਹੈ । ਕਿਸਾਨੀ ਮੰਗਾਂ ਜਿਵੇਂ ਕਿ ਮਰੇ ਹੋਏ ਨਰਮੇ ਦਾ ਮੁਆਵਜਾ ਲੈਣਾ, ਪਰਾਲੀ ਵਾਲੇ ਕੇਸਾਂ ਵਿੱਚ ਲਾਲ ਲਕੀਰ ਬੰਦ ਕਰਵਾਉਣਾ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਨੂੰ ਲੈ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕਿਰਤੀ ਲੋਕ ਬੜੀ ਸ਼ਿੱਦਤ ਨਾਲ ਲੜ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਰਤੀ ਵਰਗ ਨੂੰ ਅਣਗੌਲਿਆ ਕੀਤਾ ਹੋਇਆ ਹੈ । ਸਰਕਾਰ ਦਾ ਮੂੰਹ ਖੁਲਵਾਉਣ ਤੱਕ ਕਿਰਤਾ ਵਰਗ ਨੇ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹੀ । ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਲਜੀਤ ਸਿੰਘ ਭੈਣੀ ਬਾਘਾ, ਬਲਵਿੰਦਰ ਸਿੰਘ ਚਕੇਰੀਆਂ, ਗੁਰਲਾਲ ਕੋਟਲੀ, ਲਾਭ ਸਿੰਘ ਬੁਰਜ ਹਰੀ, ਗੁਰਜੰਟ ਸਿੰਘ ਬੋਹਾ, ਪ੍ਰੈਟੀ ਅਕਲੀਆ, ਮੋਨੂੰ ਜੌੜਕੀਆਂ, ਗੁਲਾਬ ਸਿੰਘ ਮਲਕਪੁਰ ਆਦਿ ਸ਼ਾਮਿਲ ਸਨ ।