
ਮਾਨਸਾ 18 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਮਾਨਸਾ ਦੇ ਨੇੜਲੇ ਪਿੰਡ ਮਲਕਪੁਰ ਵਿੱਚ ਜਿਲਾ ਪ੍ਰਧਾਨ ਲਖਵੀਰ ਅਕਲੀਆ ਦੀ ਅਗਵਾਈ ਵਿੱਚ ਪਿੰਡ ਕਮੇਟੀ ਦਾ ਗਠਨ ਕੀਤਾ ਗਿਆ । ਜਿਸਦੇ ਪ੍ਰਧਾਨ ਜਗਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ, ਜਨਰਲ ਸਕੱਤਰ ਯੋਗਰਾਜ ਸਿੰਘ, ਖਜਾਨਚੀ ਜਸਵੀਰ ਸਿੰਘ, ਪ੍ਰੈੱਸ ਸਕੱਤਰ ਸੁਖਦੇਵ ਸਿੰਘ, ਸੰਗਠਨ ਸਕੱਤਰ ਸੁਖਦੇਵ ਸਿੰਘ, ਸਹਾਇਕ ਸਕੱਤਰ ਗੁਰਬਾਜ਼ ਸਿੰਘ ਅਤੇ ਕਮੇਟੀ ਮੈਂਬਰ ਭੂਰਾ ਸਿੰਘ, ਗੁਲਾਬ ਸਿੰਘ, ਬਲੌਰ ਸਿੰਘ, ਨਛੱਤਰ ਸਿੰਘ, ਮੇਜਰ ਸਿੰਘ, ਲੱਖੀ ਸਿੰਘ, ਸੱਤੀ ਸਿੰਘ, ਗੋਲਾ ਸਿੰਘ ਅਤੇ ਭੋਲਾ ਸਿੰਘ ਚੁਣੇ ਗਏ । ਇਸ ਸਮੇਂ ਜਿਲਾ ਸਕੱਤਰ ਮੱਖਣ ਭੈਣੀ ਬਾਘਾ ਨੇ ਲੋਕਾਂ ਨੂੰ ਜਥੇਬੰਦੀ ਦੀ ਨੀਤੀ ਤੋਂ ਜਾਣੂ ਕਰਵਾਇਆ ਅਤੇ ਸਰਕਾਰ ਦੇ ਪਰਾਲੀ ਸੰਬੰਧੀ ਬੀਤੇ ਦਿਨੀ ਲਏ ਫੈਸਲੇ ਦਾ ਵਿਰੋਧ ਕੀਤਾ । ਉਨ੍ਹਾਂ ਨੇ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਹੋਕਾ ਦਿੱਤਾ । ਇਸ ਮੌਕੇ ਰੂਪ ਖਿਆਲਾ, ਬਲਜੀਤ ਭੈਣੀ ਬਾਘਾ, ਵਰਿਆਮ ਅਤੇ ਸਿਕੰਦਰ ਖਿਆਲਾ ਆਦਿ ਨੇ ਸੰਬੋਧਨ ਕੀਤਾ ।
