*ਭਾਕਿਯੂ (ਏਕਤਾ) ਡਕੌਂਦਾ ਵੱਲੋਂ ਪਿੰਡ ਮੂਸਾ ਵਿੱਚ ਔਰਤਾਂ ਦੀ ਕਮੇਟੀ ਗਠਿਤ*

0
8

ਮਾਨਸਾ 14 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਮੂਸਾ ਵਿੱਚ ਬਲਾਕ ਪ੍ਰਧਾਨ ਗੁਰਵਿੰਦਰ ਕੌਰ ਅਤੇ ਕਮੇਟੀ ਮੈਂਬਰ ਸੁਖਜੀਤ ਕੌਰ ਦੀ ਅਗਵਾਈ ਹੇਠ ਮੀਟਿੰਗ ਕਰਵਾਈ ਗਈ । ਮੀਟਿੰਗ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਸਮੇਂ ਨਵੀਂ ਕਮੇਟੀ ਚੁਣੀ ਗਈ । ਜਿਸ ਵਿੱਚ ਪ੍ਰਧਾਨ ਪਰਮਜੀਤ ਕੌਰ, ਜਰਨਲ ਸਕੱਤਰ ਮਨਜੀਤ ਕੌਰ, ਖਜਾਨਚੀ ਹਰਦੀਪ ਕੌਰ, ਸੀਨੀਅਰ ਮੀਤ ਪ੍ਰਧਾਨ ਹਰਬੰਸ ਕੌਰ ਅਤੇ ਕਮੇਟੀ ਮੈਂਬਰ ਸੁਖਵਿੰਦਰ ਕੌਰ ਚਰਨਜੀਤ ਕੌਰ, ਅਮਰਜੀਤ ਕੌਰ, ਗੁਰਮੇਲ ਕੌਰ, ਮਨਦੀਪ ਕੌਰ ਚੁਣੇ ਗਏ । ਇਸ ਮੌਕੇ ਬੋਲਦਿਆਂ ਸੁਖਜੀਤ ਕੌਰ ਭੈਣੀ ਬਾਘਾ ਨੇ ਕਿਹਾ ਕਿ ਕਿਰਤ ਬਚਾਉਣ ਲਈ ਲੋਕ ਘੋਲਾਂ ਵਿੱਚ ਹੋ ਰਹੀ ਔਰਤਾਂ ਦੀ ਸ਼ਮੂਲੀਅਤ ਇੱਕ ਸ਼ੁਭ ਸੰਕੇਤ ਹੈ । । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ । ਅੱਜ ਹਰ ਵਰਗ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਿਹਾ ਹੈ । ਇਸ ਸਮੇ ਮੱਖਣ ਸਿੰਘ, ਬਲਜੀਤ ਸਿੰਘ ਭੈਣੀ ਬਾਘਾ, ਲੀਲਾ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ, ਗੁਰਤੇਜ ਸਿੰਘ, ਵਿੰਦਰ ਸਿੰਘ ਮੂਸਾ ਹਾਜਰ ਸਨ ।

LEAVE A REPLY

Please enter your comment!
Please enter your name here