ਮਾਨਸਾ 6 ਅਗਸਤ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
:ਪੰਜਾਬ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਲਹਿਰ ਨੂੰ ਅੱਗੇ ਵਧਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪਿੰਡ ਖਿਆਲਾ ਕਲਾਂ ਵਿੱਚ ਮੀਟਿੰਗ ਕਰਵਾਈ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ, ਕਿਰਤੀ ਲੋਕਾਂ ਨੇ ਸ਼ਮੂਲੀਅਤ ਕੀਤੀ । ਪਿੰਡ ਵਿੱਚ ਰੈਲੀ ਉਪਰੰਤ ਨੌਜਵਾਨਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਮਾਨਸਾ ਕੈਂਚੀਆਂ ਚੌਂਕ ਵਿੱਚ ਸੱਤਾਧਾਰੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਹ ਭਰਪੂਰ ਨਾਹਰੇਬਾਜ਼ੀ ਕੀਤੀਗਈ । ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਆਉਣ ਵਾਲੀ 14 ਅਗਸਤ ਨੂੰ ਨਸ਼ੇ ਖ਼ਿਲਾਫ਼ ਮਾਨਸਾ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਕਿਉਂਕਿ ਨਸ਼ੇ ਵਰਗੀ ਸਮਾਜਿਕ ਬੁਰਾਈ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀ ਆਉਣ ਵਾਲੇ ਸਮੇਂ ਵਿੱਚ ਨਰੋਏ ਸਮਾਜ ਦੀ ਸਿਰਜਨਾ ਕਰ ਸਕੀਏ । ਉਨ੍ਹਾਂ ਪ੍ਰਸ਼ਾਸਨ ਉੱਤੇ ਤੰਜ਼ ਨੂੰ ਕਿਹਾ ਕਿ ਜੇ ਸਮਾਂ ਰਹਿੰਦੇ ਨਸ਼ੇ ਦੇਵਪਾਰੀਆਂ ਨੂੰ ਨੱਥ ਨਾ ਪਾਈ ਗਈ ਤਾਂ ਲੋਕ ਤਾਕਤ ਦਾ ਗੁੱਸਾ ਸਰਕਾਰ ਉੱਤੇ ਨਿਕਲਣਾ ਲਾਜ਼ਮੀ ਹੈ । ਇਸ ਸਮੇਂ ਮਨੀਪੁਰ ਅਤੇ ਨੂੰਹ ਵਿੱਚ ਸਰਕਾਰ ਦੀ ਸਹਿ ਉੱਤੇਵਾਪਰ ਰਹੀਆਂ ਘਟਨਾਵਾਂ ਦੀ ਤਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ । ਉਨ੍ਹਾਂ ਨੌਜਵਾਨਾਂ ਨੂੰ 14 ਅਗਸਤ ਨੂੰ ਵੀ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦਾ ਹੋਕਾ ਦਿੱਤਾ । ਇਸ ਸਮੇਂ ਬਲਾਕ ਆਗੂ ਬਲਜੀਤ ਸਿੰਘ ਭੈਣੀ ਬਾਘਾ, ਰੂਪ ਸ਼ਰਮਾਂ, ਲਾਭ ਸਿੰਘ ਫੌਜੀ, ਭੋਲਾ ਸਿੰਘ ਸਮੇਤ ਵੀਰਬੱਲ ਸਿੰਘ, ਗੁਰਸੇਵਕ ਸਿੰਘ, ਸਿਕੰਦਰਸਿੰਘ, ਵਰਿਆਮ ਸਿੰਘ, ਕਾਕਾ ਸਿੰਘ, ਪਰਗਟ ਸਿੰਘ, ਬਿੱਕਰ ਸਿੰਘ, ਲਖਵਿੰਦਰ ਸਿੰਘ ਲੱਖੂ, ਦਾਰਾ ਸਿੰਘ, ਚੀਨਾ ਸਿੰਘ ਮੌਜੂਦ ਰਹੇ ।