ਮਾਨਸਾ 22 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਬਕਾ ਫੌਜੀ ਨਾਲ ਧੋਖਾਧੜੀ ਕਰਕੇ ਜਮਾਂ ਕਰਵਾਈ ਰਾਸ਼ੀ ਨਾ ਦੇਣ ‘ਤੇ ਮਾਨਸਾ ਦੀ ਕਚਹਿਰੀ ਰੋਡ ਤੇ ਸਥਿਤ ਮਥੂਟ ਬੈਂਕ ਦਾ ਘਿਰਾਓ ਕੀਤਾ ਗਿਆ । ਸੰਬੋਧਨ ਕਰਦਿਆਂ ਬਲਾਕ ਆਗੂ ਬਲਜੀਤ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬਲਜੀਤ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਭੈਣੀ ਬਾਘਾ ਨੇ 5 ਲੱਖ ਅਤੇ ਜਗਰੂਪ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਉੱਭਾ ਨੇ 5 ਲੱਖ ਰੁਪਏ ਐਫ ਡੀ ਕਰਵਾਉਣ ਲਈ 2018 ਵਿੱਚ ਮੁਥੂਟ ਬੈਂਕ ਵਿੱਚ ਚੈੱਕਾਂ ਦੇ ਰੂਪ ਵਿੱਚ ਜਮਾ ਕਰਵਾਏ ਸਨ । ਬੈਂਕ ਵੱਲੋਂ ਜਮਾਂ ਰਾਸ਼ੀ ਉੱਪਰ 8.75 ਪ੍ਰਤੀਸ਼ਤ ਵਿਆਜ ਦੇਣ ਦਾ ਭਰੋਸਾ ਦਿੱਤਾ ਗਿਆ ਸੀ । ਬਾਅਦ ਵਿੱਚ ਪੜਚੋਲ ਕਰਨ ਉਪਰੰਤ ਪਤਾ ਲੱਗਾ ਕਿ ਬੈਂਕ ਵੱਲੋਂ ਰਾਸ਼ੀ ਆਪਣੇ ਕੋਲ ਜਮਾਂ ਕਰਨ ਦੀ ਬਜਾਏ ਇੱਕ ਫਾਇਨਾਂਸ ਕੰਪਨੀ ਸ਼੍ਰੀ ਵਿੱਚ ਲਗਾਈ ਗਈ ਸੀ । ਜਦੋਂ ਪਰਿਵਾਰ ਮਥੂਟ ਬੈਂਕ ਤੋ ਆਪਣੇ ਜਮਾਂ ਕਰਾਏ ਪੈਸੇ ਕਢਵਾਉਣ ਆਏ ਤਾਂ ਇਸ ਬੈਂਕ ਵੱਲੋਂ ਇਹਨਾਂ ਪਰਿਵਾਰਾਂ ਨੂੰ ਪੈਸੇ ਵਾਪਿਸ ਕਰਨ ਦੀ ਬਜਾਏ ਕਿਹਾ ਕਿ ਫਾਇਨਾਂਸ ਕੰਪਨੀ ਦੀਵਾਲੀਆ ਹੋ ਚੁੱਕੀ ਹੈ, ਇਸ ਕਰਕੇ ਮਥੂਟ ਬੈਂਕ ਕਿਸੇ ਵੀ ਰਾਸ਼ੀ ਦੀ ਜਿੰਮੇਬਾਰ ਨਹੀਂ । ਜਥੇਬੰਦੀ ਵੱਲੋਂ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੈਂਕ ਦਾ ਘਿਰਾਓ ਕੀਤਾ ਗਿਆ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਬੈਂਕ ਵੱਲੋਂ ਇਸ ਮਸਲੇ ਨੂੰ ਆਉਂਦੇ ਦਿਨਾਂ ਵਿੱਚ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਹੋਰ ਵੀ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ । ਘਿਰਾਓ ਕਰਨ ਸਮੇਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਸਮੇਤ ਲੀਲਾ ਸਿੰਘ ਮੂਸਾ, ਗੁਰਚੇਤ ਚਕੇਰੀਆਂ, ਕਾਕਾ ਸਿੰਘ, ਲਾਭ ਸਿੰਘ ਖਿਆਲਾ ਕਲਾਂ, ਜਗਸੀਰ ਸਿੰਘ, ਵਿਕਰਮਜੀਤ ਸਿੰਘ ਠੂਠਿਆਂਵਾਲੀ, ਦਾਰਾ ਸਿੰਘ ਭੈਣੀ, ਬਿੰਦਰ ਸਿੰਘ ਖੜਕ ਸਿੰਘ ਵਾਲਾ, ਸੁਰਜੀਤ ਸਿੰਘ ਨੰਗਲ ਕਲਾਂ ਆਦਿ ਹਾਜਰ ਸਨ ।