ਮਾਨਸਾ 7 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਾਨਸਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਦੀ ਪ੍ਰਧਾਨਗੀ ਹੇਠ ਡੇਰਾ ਖੂਹੀ ਵਾਲਾ ਕੈਂਚੀਆਂ ਵਿਖੇ ਹੋਈ । ਮੀਟਿੰਗ ਵਿੱਚ 13 ਪਿੰਡ ਕਮੇਟੀਆਂ ਸ਼ਾਮਿਲ ਹੋਈਆਂ । ਇਸ ਮੀਟਿੰਗ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ।
ਮੀਟਿੰਗ ਨੂੰ ਸਬੋਧਨ ਕਰਦੇ ਹੋਏ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੱਥੇਬੰਦੀ ਦੇ ਬਾਨੀ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 14ਵੀਂ ਬਰਸੀ 13 ਜੁਲਾਈ ਨੂੰ ਗੁਰੂ ਘਰ ਭਾਈ ਬਹਿਲੋ ਫਫੜੇ ਭਾਈ ਕੇ ਵਿਖੇ ਮਨਾਈ ਜਾਵੇਗੀ । ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਦੱਬੀ ਕੁਚਲੀ ਕਿਸਾਨੀ ਨੂੰ ਬਚਾਉਣ ਅਤੇ ਚੱਲ ਰਹੀ ਕਿਸਾਨੀ ਲਹਿਰ ਨੂੰ ਅੱਗੇ ਵਧਾਉਣ ਲਈ ਲਾਇਆ ।
ਜਿਲਾ ਆਗੂ ਜਗਦੇਵ ਸਿੰਘ ਕੋਟਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ 4 ਜੁਲਾਈ ਦਾ ਜਲੰਧਰ ਰੋਸ ਪ੍ਰਦਰਸ਼ਨ, ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਕੀਤਾ ਜਾਣਾ ਸੀ,ਉਸਨੂੰ ਪ੍ਰਸ਼ਾਸ਼ਨ ਵੱਲੋਂ ਦਿੱਤੇ ਭਰੋਸਾ ਤਹਿਤ ਇੱਕ ਦਫਾ ਮੁਲਤਵੀ ਕੀਤਾ ਗਿਆ ਹੈ ਪਰ ਜੇਕਰ ਪ੍ਰਸ਼ਾਸ਼ਨ ਆਪਣੇ ਦਿੱਤੇ ਭਰੋਸੇ ਉੱਤੇ ਪੂਰਾ ਨਾ ਉਤਰਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਇਸ ਮੀਟਿੰਗ ਵਿੱਚ ਸਿਕੰਦਰ ਸਿੰਘ, ਲਾਭ ਸਿੰਘ, ਸੇਵਕ ਸਿੰਘ, ਰੂਪ ਸ਼ਰਮਾ ਖਿਆਲਾ ਕਲਾਂ, ਬਚਿੱਤਰ ਸਿੰਘ, ਲੀਲਾ ਸਿੰਘ ਮੂਸਾ, ਜਗਸੀਰ ਸਿੰਘ ਠੂਠਿਆਂ ਵਾਲੀ, ਮਿੱਠੂ ਸਿੰਘ ਢਿੱਲਵਾਂ, ਤੇਜਾ ਸਿੰਘ ਨੰਗਲ ਕਲਾਂ ਸਮੇਤ ਪਿੰਡ ਕਮੇਟੀਆਂ ਸਾਮਿਲ ਰਹੀਆਂ ।