*ਭਾਕਿਯੂ (ਏਕਤਾ) ਡਕੌਂਦਾ ਕਰੇਗੀ 18 ਅਗਸਤ ਨੂੰ ਬਰੇਟਾ ਥਾਣੇ ਦਾ ਘਿਰਾਓ*

0
44

ਮਾਨਸਾ 17 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ ):

ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਜਿਲਾ ਪੱਧਰੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਪਿੰਡ ਕੁਲਰੀਆਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਜੋ ਮੌਜੂਦਾ ਸਥਿੱਤੀ ਬਣੀ ਹੋਈ ਹੈ, ਉਸ ‘ਤੇ 18 ਅਗਸਤ ਨੂੰ ਬਰੇਟਾ ਥਾਣਾ ਸਾਹਮਣੇ ਰੋਹ ਭਰਪੂਰ ਧਰਨਾ ਦੇਣ ਦਾ ਫੈਸਲਾ ਕੀਤਾ ਗੁਆ ਹੈ ਕਿਉੰਕਿ ਪਿੰਡ ਕੁਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਰਿਹਾ ਹੈ । ਗੌਰਤਲਬ ਹੈ ਕਿ ਬੀਤੇ ਦਿਨਾਂ ਵਿੱਚ ਜਬਰੀ ਤੌਰ ‘ਤੇ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਸਰਪੰਚ ਧਿਰ ਵੱਲੋਂ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੀ ਮਿਲੀ ਭੁਗਤ ਨਾਲ ਕਬਜ਼ਾ ਕੀਤਾ ਗਿਆ ਸੀ । ਜਿਸਤੇ ਸਖ਼ਤ ਐਕਸ਼ਨ ਲੈਂਦਿਆਂ 9 ਅਗਸਤ ਨੂੰ ਜਥੇਬੰਦੀ ਵੱਲੋੰ ਕੁਲਰੀਆਂ ਚੌਕੀ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਕਿਸਾਨਾਂ ਦਾ ਕਬਜ਼ਾ ਬਹਾਲ ਕੀਤਾ ਗਿਆ ਸੀ । ਜਿਸ ਉਪਰੰਤ ਪ੍ਰਸ਼ਾਸਨ ਵੱਲੋਂ ਸੂਬਾ ਆਗੂ ਮਨਜੀਤ ਸਿੰਘ ਧਨੇਰ ਸਮੇਤ 30 ਆਗੂਆਂ ‘ਤੇ ਨਾਮਪਰ ਅਤੇ 100-150 ਕਿਸਾਨਾਂ ਖਿਲਾਫ਼ ਝੂਠੇ ਕਬਜ਼ਾ ਅਤੇ ਚੋਰੀ ਦੇ ਪਰਚੇ ਦਰਜ ਕੀਤੇ ਗਏ ਹਨ ਅਤੇ ਨਾਲ ਹੀ ਕਿਸਾਨਾਂ ਅਤੇ ਉਨ੍ਹਾਂ ਦੇ ਟਰੈਕਟਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ । ਇਸ ਵਿੱਚ ਸਥਾਨਕ ਸਰਪੰਚ ਦੀ ਪੁਲਿਸ ਪ੍ਰਸ਼ਾਸਨ ਨਾਲ ਮਿਲੀ ਭੁਗਤ ਅਤੇ ਸਥਾਨਕ ਗਿਰੋਹ ਜੋ ਜ਼ਮੀਨਾਂ ਉੱਤੇ ਕਾਬਜ਼ ਹੋਣਾ ਚਾਹੁੰਦਾ ਹੈ, ਉਸਦਾ ਮੂੰਹ ਤੋੜ ਜਵਾਬ ਦੇਣ ਲਈ ਅਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਅਤੇ ਨਾਲ ਹੀ ਜੋ ਕਿਸਾਨਾਂ ਦੇ ਮੋਟਰ ਕੁਨੈਕਸ਼ਨ ਵਿਵਾਦਿਤ ਜ਼ਮੀਨ ਵਿੱਚ ਲੱਗੇ ਹੋਏ ਹਨ, ਜਿੰਨਾਂ ਨੂੰ ਚਲਾਉਣ ਅਤੇ ਝੋਨਾ ਲਗਾਉਣ ਤੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਹੜਾਂ ਨਾਲ ਤਬਾਹ ਕੀਤੀ ਜ਼ਮੀਨ ਵਿੱਚ ਦੁਬਾਰਾ ਤੋਂ ਝੋਨਾ ਲਗਾਉਣ ਲਈ, ਕਿਸਾਨਾਂ ਦੇ ਘਰਾਂ ਉੱਤੇ ਛਾਪੇਮਾਰੀ ਕਰ ਰਹੀ ਪੁਲਿਸ ਦੇ ਖਿਲਾਫ਼ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ।ਇਸ ਧਰਨੇ ਵਿੱਚ ਕਿਸਾਨਾਂ ਉੱਤੇ ਪਾਏ ਪਰਚੇ ਰੱਦ ਕਰਨ, ਫੜੋ ਫੜੀ ਦੇ ਮਾਹੌਲ ਨੂੰ ਬੰਦ ਕਰਨ ਨਾਲ ਹੀ ਜ਼ਬਤ ਕੀਤੇ ਟ੍ਰੈਕਟਰਾਂ ਦੀ ਬਹਾਲੀ ਦੀ ਮੰਗ ਕੀਤੀ ਜਾਵੇਗੀ । ਜੇਕਰ ਪ੍ਰਸ਼ਾਸਨ ਵੱਲੋਂ ਇੰਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਧਰਨੇ ਵਿੱਚ ਅਗਲੇ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ । ਜਾਰੀ ਕਰਤਾ :- ਲਖਵੀਰ ਸਿੰਘ ਜਿਲਾ ਪ੍ਰਧਾਨ ਮਾਨਸਾ 8528888899

LEAVE A REPLY

Please enter your comment!
Please enter your name here