ਮਾਨਸਾ 14 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਹਰ ਸਾਲ ਮਨਾਇਆ ਜਾਣ ਵਾਲਾ ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਸ ਦੇ ਚੱਲਦਿਆ ਸਹਿਰ ਦੇ ਵੱਖ ਵੱਖ ਗਲੀ ਮੁਹੱਲਿਆ ਤੋ ਇਲਾਵਾ ਸਹਿਰ ਦੇ ਰੈਸਟੋਰੈਟਾ ਵਿਖੇ ਇਹ ਤਿਉਹਾਰ ਬੜੇ ਉਤਸਾਹ ਨਾਲ ਬੀਤੀ ਰਾਤ ਮਨਾਇਆ ਗਿਆ ਜਿਸ ਦੇ ਤਹਿਤ ਸਹਿਰ ਦੀ ਗ੍ਰੀਨ ਵੈਲੀ ਵਿੱਚ ਲੋਹੜੀ ਦਾ ਤਿਉੇਹਾਰ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ ।ਇਹ ਤਿਉਹਾਰ ਨਵ ਜੰਮੇ ਬੱਚੇ ਦੇ ਜਨਮ ਦੀ ਖੂਸ਼ੀ ਵਿੱਚ ਧੂਮਧਾਮ ਨਾਲ ਬਣਾਇਆ ਗਿਆ। ਇਸ ਦੋਰਾਨ ਮੁਹੱਲਾ ਵਾਸੀਆ ਵੱਲੋ ਨਵ ਜੰਮੇ ਬੱਚੇ ਨੂੰ ਵਧਾਈਆ ਦਿੰਦਿਆ ਢੋਲ ਦੀ ਥਾਪ ਤੇ ਨੱਚ ਕੇ ਬੱਚੇ ਦੇ ਜਨਮ ਦਿਨ ਦੀ ਖੁੂਸੀ ਮਨਾਈ। ਇਸ ਮੋਕੇ ਮੂੰਗਫਲੀ ,ਗੱਚਕ ਰਿਊੜੀਆ ਵੀ ਵੰਡੀਆ ਗਈਆ ।ਗਲੀ ਵਿੱਚ ਇਸ ਮੋਕੇ ਰਾਤ ਨੂੰ ਸਾਰੇ ਮੁਹੱਲਾ ਨਿਵਾਸੀਆ ਵੱਲੋ ਲੱਕੜਾ ਨੂੰ ਬਾਲ ਕੇ ਉਹਦੇ ਆਸੇ ਪਾਸੇ ਬੈਠ ਕੇ ਗੀਤ ਗਾਏ।ਪੁਰਾਤਨ ਰੀਤੀ ਰਿਵਾਜਾ ਅਨੁਸਾਰ ਇਸ ਦਿਨ ਜਿਆਦਾਤਾਰ ਘਰਾਂ ਚ ਖਿਚੜੀ ਬਣਾਈ ਜਾਦੀ ਹੈ ਜੋ ਅਗਲੇ ਦਿਨ ਸਵੇਰ ਸਮੇ ਖਾਧੀ ਜਾਦੀ ਹੈ ਜਿਸ ਨੂੰ “ਪੋਹ ਰਿੱਧੀ ਤੇ ਮਾਘ ਖਾਧੀ “ਕਿਹਾ ਜਾਦਾ ਹੈ ।ਇਸ ਮੋਕੇ ਤਿਉਹਾਰ ਨਾਲ ਸੰਬੰਧਤ ਸੁੰਦਰ-ਮੁੰਦਰੀਏ ਆਦਿ ਗੀਤ ਗਾਕੇ ਇੱਕ ਦੂਸਰੇ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ।ਇਸ ਦੋਰਾਨ ਨੰਨੇ ਮੁੰਨੇ ਬੱਚੀਆ ਦੀਆ ਖੇਡਾ ਖਿਡਾਈਆ ਗਈਆ ਤੇ ਜੇਤੂ ਬੱਚਿਆ ਨੂੰ ਇਨਾਮ ਦਿੱਤੇ ਗਏ । ਇਸ ਮੋਕੇ ਅਸ਼ੋਕ ਲਾਲੀ, ਪ੍ਰਸ਼ੋਤਮ ਬਾਂਸਲ,ਟੀਟਾ, ਮਿੰਟਾਂ,ਰੂਬੀ, ਰਾਜੀਵ ਕੁਮਾਰ, ਸੁਭਾਸ਼ ਅੱਕਾਂ ਵਾਲੀ, ਭੂਸ਼ਨ ਬੀਕੇਓ, ਹੈਪੀ, ਜੈਨਸ ਗੋਇਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਔਰਤਾਂ,ਬੱਚੇ ਅਤੇ ਸਮੂਹ ਮੁਹੱਲਾ ਨਿਵਾਸੀ ਹਾਜਰ ਸਨ ।