*ਭਗਵੰਤ ਮਾਨ ਸ਼ਰਮ ਦੀ ਭਾਵਨਾ ਗੁਆ ਕੇ ਸਿਰਫ ਕੇਜਰੀਵਾਲ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ: YAD ਪ੍ਰਧਾਨ ਸਰਬਜੀਤ ਸਿੰਘ ਝਿੰਜਰ*

0
14

ਚੰਡੀਗੜ੍ਹ, 25 ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਸੁਰੱਖਿਆ ਦੇਣ ਦੀ ਮੰਗ ‘ਤੇ ਪ੍ਰਤੀਕਰਮ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਮੁੱਖ ਮੰਤਰੀ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ਼ ਆਪਣੇ ਆਕਾ ਕੇਜਰੀਵਾਲ ਦੀ ਚਿੰਤਾ ਹੈ। 

ਇੱਥੇ ਜਾਰੀ ਕੀਤੇ ਇੱਕ ਸਖ਼ਤ ਬਿਆਨ ਵਿੱਚ, YAD ਪ੍ਰਧਾਨ ਨੇ ਕਿਹਾ, “ਪੰਜਾਬ ਦੇ ਲੋਕ ਕੋਲ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਨਾਸ਼ਕਾਰੀ ਲੀਡਰਸ਼ਿਪ ਤੋਂ ਅੱਕ ਚੁੱਕੇ ਹਨ, ਅਤੇ ਸਮਾਂ ਆ ਚੁੱਕਾ ਹੈ ਕਿ ਭਗਵੰਤ ਮਾਨ ਸੱਚਾਈ ਦਾ ਸਾਹਮਣਾ ਕਰੇ: ਉਨ੍ਹਾਂ ਕੋਲ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿਣ ਦਾ ਕੋਈ ਕਾਰੋਬਾਰ ਨਹੀਂ ਹੈ।”

ਉਨ੍ਹਾਂ ਅੱਗੇ ਕਿਹਾ, “ਇਸ ਬੰਦੇ ਨੇ ਸ਼ਰਮ ਦੀ ਭਾਵਨਾ ਬਿਲਕੁਲ ਗੁਆ ਦਿੱਤੀ ਹੈ! ਭਗਵੰਤ ਮਾਨ ਨੂੰ ਘਟੋ ਘੱਟ ਇਹ ਮੰਨ ਲੈਣਾ ਚਾਹੀਦਾ ਹੈ ਕਿ ਹੁਣ ਉਸਦਾ ਕੰਮ ਸਿਰਫ ਕੇਜਰੀਵਾਲ ਦੀ ਕਠਪੁਤਲੀ ਬਣਨਾ ਰਹਿ ਗਿਆ ਹੈ। ਪੰਜਾਬ ਜਿੱਥੇ ਨਿੱਤ ਦਿਨ ਕਤਲਾਂ ਦੀ ਮਾਰ ਝੱਲ ਰਿਹਾ ਹੈ, ਉਥੇ ਪੁਲਿਸ ਥਾਣਿਆਂ ‘ਤੇ ਗੈਂਗਸਟਰਾਂ ਵੱਲੋਂ ਗ੍ਰਨੇਡਾਂ ਨਾਲ ਹਮਲੇ ਕੀਤੇ ਜਾ ਰਹੇ ਹਨ, ਅਤੇ ਵਪਾਰੀਆਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਫਿਰੌਤੀ ਦੇ ਪੈਸੇ ਮੰਗੇ ਜਾ ਰਹੇ ਹਨ, ਉਥੇ ਮੁੱਖਮੰਤਰੀ ਮਾਨ ਬੇਸ਼ਰਮੀ ਨਾਲ ਦਿੱਲੀ ਵਿੱਚ ਬੈਠ ਕੇ ਭਾਸ਼ਣ ਦੇ ਰਿਹਾ ਹੈ ਕਿ ਉਸਦਾ ਆਕਾ ਕੇਜਰੀਵਾਲ ਖ਼ਤਰੇ ਵਿੱਚ ਹੈ। ਉਸਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੀ ਇੱਜ਼ਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। 

ਸਰਬਜੀਤ ਝਿੰਜਰ ਨੇ ਅੱਗੇ ਸਵਾਲ ਕੀਤਾ, “ਇਹ ਚਿੰਤਾ ਕਿੱਥੇ ਸੀ ਜਦੋਂ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੀਆਰ-ਭੁੱਖੇ, ਅਣਜਾਣ ਮੀਡੀਆ ਸਲਾਹਕਾਰਾਂ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਖ਼ਬਰ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਸਭ ਪਾਸੇ ਫੈਲਾਇਆ ਸੀ, ਜਿਸ ਨਾਲ ਉਸ ਦਾ ਦਿਨ ਦਿਹਾੜੇ ਕਤਲ ਹੋ ਗਿਆ?”

ਝਿੰਜਰ ਨੇ ਅੱਗੇ ਕਿਹਾ, “ਸਿੱਧੂ ਮੂਸੇਵਾਲਾ ਦੀ ਸੁਰੱਖਿਆ ਖੋਹਣ ਦੇ ਲਾਪਰਵਾਹੀ ਵਾਲੇ ਫੈਸਲੇ ਬਾਰੇ ਇਸ ਸਰਕਾਰ ਵੱਲੋਂ ਜਵਾਬਦੇਹੀ ਦਾ ਇੱਕ ਵੀ ਸ਼ਬਦ ਨਹੀਂ ਆਇਆ, ਜਦਕਿ ਇਨ੍ਹਾਂ ਦੇ ਗੈਰਜ਼ਿਮੇਵਾਰਨਾ ਫੈਸਲਾ ਕਾਰਨ ਉਸਦਾ ਦੁਖਦਾਈ ਕਤਲ ਹੋਇਆ ਸੀ। ਸਿਰਫ ਦਿੱਲੀ ਦੀ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕਰਕੇ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਅਣਗੌਲੇ ਕਰ ਰਹੇ ਹੋ। ਇਨ੍ਹਾਂ ਹੀ ਨਹੀਂ ਤੁਸੀਂ ਹੁਣ ਤੱਕ ਬਗੈਰ ਕਿਸੇ ਸ਼ਰਮ ਤੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮੁੱਹਈਆ ਕਰਵਾਕੇ ਪੰਜਾਬ ਦੇ ਪੈਸੇ ਦੀ ਬਰਬਾਦੀ ਕਰ ਰਹੇ ਸੀ, ਜਦਕਿ ਉਸ ਕੋਲ ਪਹਿਲਾਂ ਹੀ ਦਿੱਲੀ ਪੁਲਿਸ ਤੋਂ Z+ ਸੁਰੱਖਿਆ ਕਵਰ ਹੈ।”

ਮੁੱਖਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਝਿੰਜਰ ਨੇ ਕਿਹਾ, “ਤੁਹਾਨੂੰ ਆਪਣੇ ਸੂਬੇ ਨਾਲੋਂ ਵੱਧ ਦਿੱਲੀ ਦਾ ਫਿਕਰ ਹੈ, ਇਸ ਲਈ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਪੰਜਾਬ ਦੇ ਲੋਕ ਹੁਣੇ ਕਾਰਵਾਈ ਦੀ ਮੰਗ ਕਰਦੇ ਹਨ। ਭਗਵੰਤ ਮਾਨ ਜੀ, ਫੌਰੀ ਤੌਰ ‘ਤੇ ਅਸਤੀਫਾ ਦੇਵੋ ਅਤੇ ਜੋ ਤਬਾਹੀ ਤੁਸੀਂ ਕੀਤੀ ਹੈ, ਉਸ ਦੀ ਜ਼ਿੰਮੇਵਾਰੀ ਲਓ, ਜੇਕਰ ਤੁਸੀਂ ਇਨਕਾਰ ਕਰਦੇ ਹੋ, ਤਾਂ ਅਸੀਂ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰ ਕੇ ਸੜਕਾਂ ‘ਤੇ ਉਤਰਾਂਗੇ।”

LEAVE A REPLY

Please enter your comment!
Please enter your name here