ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਨਿਊਜ਼ ) : ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਮਾਮਲਾ ਉਨ੍ਹਾਂ ਨੂੰ ਜਰਮਨੀ ਦੇ ਇਕ ਜਹਾਜ਼ ਤੋਂ ਹੇਠਾਂ ਉਤਾਰਨ ਦਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ। ਹੁਣ ਇਸ ਮਾਮਲੇ ‘ਚ Lufthansa ਕੰਪਨੀ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਇਕ ਨੀਲਾਂਜਨ ਨਾਂ ਸਕਸ਼ ਵੱਲੋ ਪੁੱਛੇ ਗਏ ਸਵਾਲ ‘ਤੇ ਕੰਪਨੀ ਨੇ ਜਵਾਬ ਦਿੱਤਾ ਹੈ। ਨੀਲਾਂਜਨ ਨੇ ਕੰਪਨੀ ਨੂੰ ਟਵੀਟ ਕਰਕੇ ਸਵਾਲ ਪੁੱਛਿਆ ਕਿ ਕੀ ਤੁਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹੋ ਕਿ ਕੀ ਭਾਰਤੀ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਨਿਰਧਾਰਤ ਉਡਾਣ ਦੀ ਦੇਰੀ ਲਈ ਸੰਭਾਵਿਤ ਖ਼ਤਰਾ ਸੀ।
ਜਿਸ ਤੋਂ ਬਾਅਦ ਕੰਪਨੀ ਨੇ ਰਿਟਵੀਤ ਕਰਦੇ ਹੋਏ ਕਿਹਾ ਕਿ Frankfurt ਤੋਂ ਦਿੱਲੀ ਲਈ ਸਾਡੀ ਉਡਾਣ ਇੱਕ ਦੇਰੀ ਨਾਲ ਆਉਣ ਵਾਲੀ ਉਡਾਣ ਅਤੇ ਇੱਕ ਹਵਾਈ ਜਹਾਜ਼ ਵਿੱਚ ਤਬਦੀਲੀ ਕਾਰਨ ਮੂਲ ਰੂਪ ਵਿੱਚ ਯੋਜਨਾ ਤੋਂ ਬਾਅਦ ਰਵਾਨਗੀ ਕਰਦੀ ਹੈ। ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ਼ ਤੋਂ ਉਤਾਰਿਆ ਗਿਆ।