*ਭਗਵੰਤ ਮਾਨ ਦੀ ਵਿਧਾਇਕਾਂ ਨੂੰ ਸਖ਼ਤ ਹਦਾਇਤ, ਕਿਸੇ ਦੀ ਕੋਈ ਸਿਫਾਰਸ਼ ਨਹੀਂ ਆਉਣੀ ਚਾਹੀਦੀ*

0
54


ਚੰਡੀਗੜ੍ਹ 20,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ। ਮਾਨ ਨੇ ਸਾਫ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਲਈ ਕੋਈ ਸਿਫਾਰਸ਼ ਨਹੀਂ ਆਉਣੀ ਚਾਹੀਦੀ। ਸਿਫਾਰਸ਼ ਨਾਲ ਦੂਜੇ ਵਿਅਕਤੀ ਦਾ ਹੱਕ ਖੋਹਿਆ ਜਾਂਦਾ ਹੈ। ਕਿਸੇ ਵੀ ਮਾੜੇ ਕੰਮ ਦੀ ਸਿਫ਼ਾਰਸ਼ ਨਹੀਂ ਕਰਨੀ। ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੀ ਸੇਵਾ ਕਰਨੀ ਹੈ।

ਭਗਵੰਤ ਮਾਨ ਮੁਹਾਲੀ ਵਿੱਚ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਸੀ। ਇਸ ਦੌਰਾਨ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਸੀ। ਭਗਵੰਤ ਮਾਨ ਨੇ ਕਿਹਾ ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਕੇ ਕੰਮ ਕਰਨੇ ਪੈਣਗੇ। ਆਮ ਆਦਮੀ ਪਾਰਟੀ  ਕੁਨਬਾ ਬਣਾਉਣ ਨਹੀਂ ਆਈ।

ਇਸ ਦੇ ਨਾਲ ਹੀ ਮਾਨ ਨੇ ਆਪਣੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਉਹ ਸਮੇਂ ਦਾ ਖਾਸ ਖਿਆਫ ਰੱਖਣ ਅਤੇ ਸਮੇਂ ਦੇ ਪਾਬੰਦ ਹੋਣ। ਉਨ੍ਹਾਂ ਕਿਹਾ ਵਿਧਾਇਕ ਸਮੇਂ ਸਿਰ ਦਫ਼ਤਰ ਪਹੁੰਚਣ ਤੇ ਵਿਧਾਇਕ ਆਪਣੇ ਹਲਕਿਆਂ ‘ਚ ਦਫ਼ਤਰ ਖੋਲਣ। ਮਾਨ ਨੇ ਕਿਹਾ ਉਹ ਵਕਤ ਖਰਾਬ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਵਿਧਾਇਕਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਕੰਮ ਲਈ ਵਿਧਾਇਕ ਉਨ੍ਹਾਂ ਕੋਲ ਆ ਸਕਦੇ ਹਨ। ਸੁਧਾਰ ਕਰਨ ਲਈ 18-18 ਘੰਟੇ ਕੰਮ ਕਰਨਾ ਪਵੇਗਾ। ਉਨ੍ਹਾਂ ਸਭ ਨੂੰ ਮਿਲਕੇ ਚੱਲਣ ਦੀ ਅਪੀਲ ਵੀ ਕੀਤੀ।

ਭਗਵੰਤ ਮਾਨ ਨੇ ਕਿਹਾ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਵੱਡੀ ਬਹੁਮਤ ਦਿੱਤੀ ਹੈ। ਉਨ੍ਹਾਂ ਕਿਹਾ ਜੇ ਦਸਤਖ਼ਤ ਕਰਨ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਤਾਂ ਉਹ ਕਰਨਗੇ। ਉਨ੍ਹਾਂ ਕਿਹਾ ਕਿ 1 ਕਰੋੜ ਤੋਂ ਵੱਧ ਲੋਕਾਂ ਨੇ AAP ਨੂੰ ਵੋਟ ਪਾਈ ਹੈ। ਪੰਜਾਬ ਦੇ ਹਰ ਦੂਜੇ ਸ਼ਖਸ ਨੇ ਆਪ ਨੂੰ ਵੋਟ ਪਾਈ ਹੈ। ਮਾਨ ਨੇ ਕਿਹਾ ਕਿ ਉਹ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ। ਸਾਡੀ ਸਿਆਸਤ ਕੋਈ ਬਦਲਾਖੋਰੀ ਦੀ ਨਹੀਂ ਹੈ। ਇਸ ਤੋਂ ਪਹਿਲਾਂ ਮਾਨ ਨੇ 25000 ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ।

LEAVE A REPLY

Please enter your comment!
Please enter your name here