*ਭਗਵੰਤ ਮਾਨ ਦਾ 10 ਦਾ ਦਮ! 10 ਦਿਨਾਂ ‘ਚ ਨਵੀਂ ਸਰਕਾਰ ਨੇ ਕੀਤੇ 10 ਵੱਡੇ ਕੰਮ*

0
116

ਚੰਡੀਗੜ੍ਹ 27,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਮਗਰੋਂ 10 ਦਿਨਾਂ ਵਿੱਚ 10 ਵੱਡੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਆਪਣੀ ਸਾਰਕਾਰ ਦੇ 10 ਕੰਮਾਂ ਦਾ ਵੇਰਵਾ ਦਿੱਤਾ ਹੈ। ਇਹ ਕੰਮ ਇਸ ਤਰ੍ਹਾਂ ਹਨ।
1. 122 ਵਿਧਾਇਕਾਂ ਤੋਂ ਸੁਰੱਖਿਆ ਵਾਪਸ ਲਈ
2. ਐਂਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ ਜਾਰੀ
3. 25000 ਸਰਕਾਰੀ ਨੌਕਰੀਆਂ ਦਾ ਐਲਾਨ
4. 35000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਾਰਨ ਦਾ ਐਲਾਨ
5. ਇੱਕ ਵਿਧਾਇਕ ਨੂੰ ਇੱਕ ਪੈਨਸ਼ਨ ਦੇਣ ਦਾ ਫੈਸਲਾ
6. ਪੰਜਾਬ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਨ
7. ਕਿਸਾਨਾਂ ਲਈ ਕਰੋੜਾਂ ਰੁਪਏ ਦਾ ਮੁਆਵਜ਼ਾ ਜਾਰੀ
8. 23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਛੁੱਟੀ ਦਾ ਐਲਾਨ
9. ਕੇਂਦਰ ਕੋਲ ਪੰਜਾਬ ਨੂੰ ਇੱਕ ਲੱਖ ਕਰੋੜ ਦਿਵਾਉਣ ਲਈ ਪਹੁੰਚ
10. ਵਿਧਾਇਕਾਂ ਨੂੰ ਲੋਕਾਂ ਦੀ ਸੇਵਾ ਵਿੱਚ 24 ਘੰਟੇ ਤਤਪਰ ਰਹਿਣ ਦੇ ਆਦੇਸ਼

ਦੱਸ ਦਈਏ ਕਿ ਪੰਜਾਬ ‘ਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਕਰਨ ਤੋਂ ਬਾਅਦ ਕੁਝ ਸਾਬਕਾ ਵਿਧਾਇਕ ਇਸ ਦਾ ਵਿਰੋਧ ਕਰ ਰਹੇ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਕਾਰਡ ਨਹੀਂ ਭੇਜਿਆ ਤੇ ਵਿਧਾਇਕ ਬਣਨ ਲਈ ਬੁਲਾਇਆ ਹੈ। ਕੋਈ ਹੋਰ ਕੰਮ ਕਰੋ।

ਮਾਨ ਨੇ ਕਿਹਾ ਕਿ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੇ ਫੈਸਲੇ ਕਾਰਨ ਪੂਰੇ ਦੇਸ਼ ਵਿੱਚ ਬਹਿਸ ਚੱਲ ਰਹੀ ਹੈ। ਪੰਜਾਬ ਵਿੱਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਹਨ। ਪਰਿਵਾਰ ਨੂੰ ਪੈਨਸ਼ਨ ਵੀ ਮਿਲ ਰਹੀ ਹੈ। ਮੁਫ਼ਤ ਇਲਾਜ, ਰੇਲ ਤੇ ਹਵਾਈ ਸਫ਼ਰ ਉਪਲਬਧ ਹੈ। ਇਸ ਲਈ ਸਰਕਾਰੀ ਖ਼ਜ਼ਾਨੇ ‘ਤੇ ਜੋ ਜ਼ੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਖੋਲ੍ਹਣਾ ਪਵੇਗਾ। ਇਸ ਤੋਂ ਬਾਅਦ ਇਸ ਨੂੰ ਜਨਤਾ ਲਈ ਖੋਲ੍ਹਣਾ ਹੋਵੇਗਾ।

LEAVE A REPLY

Please enter your comment!
Please enter your name here