
ਆਦਿ ਸ਼ਕਤੀ ਮਾਂ ਜਗਦੰਬੇ ਦੇ ਅਲੌਕਿਕ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਅਰਾਧਨਾ ਛੇਵੇਂ ਨਵਰਾਤਰੇ ਕੀਤੀ ਜਾਂਦੀ ਹੈ। ਮਾਂ ਕਾਤਯਾਯਨੀ ਇਸ ਜਗਤ ਦੇ ਭਿਅੰਕਰ ਡਰ ਤੋਂ ਮੁਕਤੀ ਦੇ ਕੇ ਨਿਰਭੈਅ ਬਣਾਉਂਦੀ ਹੈ।
ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਖੇ ਚਲ ਰਹੇ ਸ਼੍ਰੀ ਦੁਰਗਾ ਸਪਤੀਸ਼ਤੀ ਦੇ ਪਾਠ ਦੌਰਾਨ ਅੱਜ ਛੇਵੇਂ ਸਰੂਪ ਮਾਂ ਕਾਤਯਾਯਨੀ ਦੀ ਪੂਜਾ ਸ਼ਰਧਾ ਪੂਰਵਕ ਕੀਤੀ ਗਈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਉਪ ਸਕੱਤਰ ਮਨਦੀਪ ਹੈਰੀ ਨੇ ਦੱਸਿਆ ਕਿ ਅੱਜ ਦਾ ਇਹ ਪਵਿੱਤਰ ਪੂਜਨ ਮੰਦਰ ਦੇ ਪੁਜਾਰੀ ਨੇ ਸ਼੍ਰੀ ਵਿਨੋਦ ਕੁਮਾਰ ਲੱਕੀ ਜੀ ਤੋਂ ਵਿਧੀਵਤ ਢੰਗ ਨਾਲ ਕਰਵਾਇਆ।
ਇਸ ਮੌਕੇ ਮੰਡਲ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਉਪਰੋਕਤ ਮੰਦਰ ਵਿਖੇ ਸ਼੍ਰੀ ਰਾਮ ਨੌਮੀ ਵਾਲੇ ਦਿਨ ਵਿਸ਼ਾਲ ਕੰਜਕ ਪੂਜਨ, ਸਮਰਾਟ ਸੰਕੀਰਤਨ ਕੀਤਾ ਜਾਵੇਗਾ।
