
ਮਾਨਸਾ 18 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਸਾਲਾਨਾ ਝੰਡਾ ਸ਼ਰਧਾ ਪੂਰਵਕ ਮਾਤਾ ਮਾਈਸਰਖਾਨਾ ਵਿਖੇ ਚੜ੍ਹਾਇਆ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਬਲਜੀਤ ਸ਼ਰਮਾ ਅਤੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਵਾਂ ਸਾਲਾਨਾ ਝੰਡਾ ਸਾਵਣ ਮਹੀਨੇ ਵਿੱਚ ਮਾਤਾ ਮਾਈਸਰਖਾਨਾ ਵਿਖੇ ਚੜ੍ਹਾਇਆ ਗਿਆ।
ਮੰਦਰ ਦੇ ਪੁਜਾਰੀ ਨੇ ਸ਼ਰਧਾ ਪੂਰਵਕ ਝੰਡੇ ਦਾ ਪੂਜਨ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਜੋ ਵੀ ਸੰਗਤਾਂ ਸਾਉਣ ਮਹੀਨੇ ਵਿੱਚ ਮਾਤਾ ਦੀ ਪੂਜਾ ਕਰਦੇ ਹਨ ਅਤੇ ਝੰਡੇ ਚੜ੍ਹਾਉਂਦੇ ਹਨ ਆਦਿ ਸ਼ਕਤੀ ਮਾਂ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ।
ਮੰਡਲ ਵੱਲੋਂ ਮਹਾਂਰਾਣੀ ਦਾ ਗੁਣਗਾਣ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਝੰਡਾ ਮੰਦਰ ਦੇ ਗੁੰਬਦ ਤੇ ਚੜ੍ਹਾਇਆ ਗਿਆ।
ਇਸ ਮੌਕੇ ਮੰਡਲ ਦੇ ਸਾਰੇ ਮੈਂਬਰ ਹਾਜ਼ਰ ਸਨ
