
ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਭਗਤੀ ਅਤੇ ਸਾਦਗੀ ਨਾਲ ਬ੍ਰਾਹਮਣ ਸਭਾ ਮਾਨਸਾ ਵੱਲੋਂ ਭਗਵਾਨ ਸ਼੍ਰੀ ਪਰਸ਼ੁੂਰਾਮ ਮੰਦਰ ਵਨਵੇ ਟ੍ਰੈਫ਼ਿਕ ਰੋਡ ਮਾਨਸਾ ਵਿਖੇ ਮਨਾਇਆ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਨੇ ਦੱਸਿਆ ਕਿ ਇਸ ਸਮਾਗਮ ਦਾ ਸ਼ੁਭ ਆਰੰਭ ਹਵਨ ਯੱਗ ਕਰਕੇ ਕੀਤਾ ਗਿਆ।
ਇਸ ਤੋਂ ਬਾਅਦ ਸਾਰੇ ਹਾਜ਼ਰ ਮੈਂਬਰਾਂ ਨੇ ਭਗਵਾਨ ਪਰਸ਼ੂਰਾਮ ਜੀ ਦਾ ਪੂਜਨ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਕੇ ਅਸ਼ੀਰਵਾਦ ਲਿਆ।
ਅੱਜ ਦੇ ਸਮਾਗਮ ਵਿੱਚ ਮੰਦਰ ਦੇ ਪੁਜਾਰੀ ਲਕਸ਼ਮੀ ਸ਼ਰਮਾ ਜੀ ਨੇ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਮਹਿਲਾ ਮੰਡਲ ਵੱਲੋਂ ਸੰਕੀਰਤਨ ਕੀਤਾ ਗਿਆ।
ਇਸ ਸਮਾਗਮ ਵਿੱਚ ਬ੍ਰਾਹਮਣ ਸਭਾ ਮਾਨਸਾ ਅਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਸਾਰੇ ਮੈਂਬਰ ਹਾਜ਼ਰ ਸਨ।
