ਮਾਨਸਾ, 03 ਮਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਸ਼੍ਰੀ ਪਰਸ਼ੁੂਰਾਮ ਕੰਪਿਊਟਰਾਇਜ਼ਡ ਲੈਬੋਰਟਰੀ ਨੇੜੇ ਮੇਨ ਰੇਲਵੇ ਫ਼ਾਟਕ ਤੇ ਭਗਵਾਨ ਸ਼੍ਰੀ ਪਰਸ਼ੁੂਰਾਮ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਫ਼ਰੀ ਮੈਗਾ ਜਾਂਚ ਕੈਂਪ ਦੇ ਤੀਜੇ ਦਿਨ ਦਾ ਕੈਂਪ ਆਯੋਜਿਤ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਭਗਵਾਨ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਮਾਨਸਾ ਦੇ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਕੈਂਪ ਦੇ ਤੀਜੇ ਦਿਨ ਦਾ ਉਦਘਾਟਨ ਡਾਕਟਰ ਹਰਵਿਲਾਸ ਸਿੰਘ ਜੀ ਖੋਖਰ ਵਾਲਿਆਂ ਨੇ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਰੋਜ਼ਾਨਾ ਕਸਰਤ ਅਤੇ ਸਵੇਰੇ ਦੀ ਸੈਰ ਕਰਨੀ ਚਾਹੀਦੀ ਹੈ। ਆਪਣੇ ਸਰੀਰ ਦੀ ਜਾਂਚ ਸਮੇਂ ਸਮੇਂ ਕਲੀਨਿਕ ਜਾਂਚ ਕਰਵਾਉਣੀ ਚਾਹੀਦੀ ਹੈ ਉਨ੍ਹਾਂ ਲੈਬ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਵਿੱਚ 135 ਮਰੀਜ਼ਾਂ ਦੀ ਤਿੰਨ ਮਹੀਨਿਆਂ ਵਾਲੀ ਸ਼ੂਗਰ, ਖ਼ਾਲੀ ਪੇਟ ਸ਼ੂਗਰ ਅਤੇ ਸੀ.ਬੀ.ਸੀ.ਦੀ ਜਾਂਚ ਲੈਬ. ਦੇ ਤਜਰਬੇਕਾਰ ਸਟਾਫ਼ ਦੁਆਰਾ ਪੂਰੇ ਗੌਰ ਨਾਲ ਕੀਤੀ ਗਈ।