ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ (ਰਜਿ.) ਮਾਨਸਾ ਵੱਲੋਂ ਦੂਸਰੇ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਅੱਜ ਕੈਂਪ ਦਾ ਆਯੋਜਨ ਕੀਤਾ ਗਿਆ

0
33

ਮਾਨਸਾ 24 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ 150 ਦੇ ਲੱਗਭੱਗ ਮਰੀਜ਼ਾਂ ਦੀ ਜਾਂਚ ਜਿਸ ਵਿੱਚ ਬਲੱਡ ਪ੍ਰਸੈ਼ਰ, ਬਲੱਡ ਸ਼ੂਗਰ,ਯੂਰਿਕ ਐਸਿਡ, ਸੀਬੀਸੀ ਅਤੇ ਔਕਸੀਮੀਟਰ ਰਾਹੀਂ ਆਕਸੀਜਨ ਦੇ ਪੱਧਰ ਦੀ ਜਾਂਚ ਭਗਵਾਨ ਸ਼੍ਰੀ ਪਰਸੂ਼ਰਾਮ ਚੈਰੀਟੇਬਲ ਕੰਪਿਊਟਰਾਈਜ਼ ਲੈਬੋਰਟਰੀ ਮਾਨਸਾ ਦੇ ਯੋਗ ਅਤੇ ਕੁਸ਼ਲ ਸਟਾਫ਼ ਦੁਆਰਾ ਬਿਲਕੁਲ ਮੁਫ਼ਤ ਕੀਤੀ ਗਈ।


ਇਸ ਕੈਂਪ ਦਾ ਉਦਘਾਟਨ ਸ਼੍ਰੀ ਪ੍ਰੇਮ ਅਰੋੜਾ ਜੀ ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਮਾਨਸਾ ਦੁਆਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ,ਤਾਂ ਜੋ ਹਰੇਕ ਕਿਸਮ ਦੀ ਬੀਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਮੰਡਲ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ।


ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਤੋਂ ਇਲਾਵਾ, ਮੰਡਲ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

NO COMMENTS