
ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਸਥਾਨਕ ਭਗਵਾਨ ਸ਼੍ਰੀ ਪਰਸ਼ੁਰਾਮ ਮੰਦਰ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੁਰਾਮ ਸੰਕੀਰਤਨ ਮੰਡਲ ਮਾਨਸਾ ਵੱਲੋਂ ਚੌਥਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ ਅਤੇ ਉਪ ਪ੍ਰਧਾਨ ਬਲਜੀਤ ਸ਼ਰਮਾ ਅਤੇ ਚੇਅਰਮੈਨ ਵਰੁਣ ਬਾਂਸਲ ਨੇ ਦੱਸਿਆ ਕਿ ਲਗਾਤਾਰ ਪਹਿਲੇ ਨਵਰਾਤਰੇ ਤੋਂ ਸ਼ਰਧਾ ਪੂਰਵਕ ਆਰੰਭ ਸ਼੍ਰੀ ਦੁਰਗਾ ਸਪਸ਼ਤੀ ਦੇ ਪਾਠ ਦਾ ਭੋਗ ਪਾਇਆ ਗਿਆ , ਕੰਜਕ ਪੂਜਨ ਕੀਤਾ ਗਿਆ ਅੱਜ ਅਸ਼ਟਮ ਨਵਰਾਤੇ ਮਾਂ ਦੁਰਗਾ ਜੀ ਦੇ ਸ਼੍ਰੀ ਮਹਾਂਗੌਰੀ ਜੀ ਦੇ ਸਰੂਪ ਦਾ ਪੂਜਨ ਸ਼੍ਰੀ ਲਛਮਣ ਦਾਸ ਜਟਾਣਾ ਜੀ ਵੱਲੋਂ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਵਿੱਚ ਸ਼੍ਰੀ ਪਰਸ਼ੁੂਰਾਮ ਸੰਕੀਰਤਨ ਮੰਡਲ ਦੇ ਸਾਰੇ ਮੈਂਬਰ ਅਤੇ ਮੰਦਰ ਦੇ ਮਹਿਲਾ ਮੰਡਲ ਦੇ ਮੈਂਬਰ ਹਾਜ਼ਰ ਸਨ।

