*ਭਗਵਾਨ ਵਾਲਮੀਕਿ ਜੀ ਨੇ ਸਮਾਜ ਨੂੰ ਸਮਝਾਇਆ ਰਿਸ਼ਤਿਆਂ ਦੇ ਮਹੱਤਵ – ਭਾਟੀਆ*

0
67

ਫਗਵਾੜਾ 17 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਭਗਵਾਨ ਵਾਲਮੀਕਿ ਸੇਵਕ ਸੁਧਾਰ ਸਭਾ ਪਲਾਹੀ ਗੇਟ ਫਗਵਾੜਾ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕਿ ਮੰਦਿਰ ਤੋਂ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਅਤੇ ਧਾਰਮਿਕ ਸਮਾਗਮ ਵਿਚ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਅਸ਼ੋਕ ਭਾਟੀਆ ਸਾਥੀਆਂ ਸਮੇਤ ਸ਼ਾਮਲ ਹੋਏ। ਇਸ ਦੌਰਾਨ ਉਹਨਾਂ ਮੰਦਿਰ ਵਿਚ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਅਤੇ ਸਮੂਹ ਸੰਗਤ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਮਹਾਕਾਵਿ ਦੀ ਰਚਨਾ ਕਰਕੇ ਸਮਾਜ ਨੂੰ ਰਿਸ਼ਤਿਆਂ ਦਾ ਮਹੱਤਵ ਸਮਝਾਇਆ। ਉਹਨਾਂ ਨੂੰ ਤ੍ਰਿਕਾਲ ਦਰਸ਼ੀ ਕਿਹਾ ਜਾਂਦਾ ਹੈ ਕਿਉਂਕਿ ਉਹ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਕਾਲ ਨੂੰ ਦੇਖਣ ਦੀ ਦਿਵਯ ਦ੍ਰਿਸ਼ਟੀ ਰੱਖਦੇ ਸਨ। ਉਹਨਾਂ ਨੇ ਭਗਵਾਨ ਰਾਮ ਚੰਦਰ ਜੀ ਦੇ ਜੀਵਨ ‘ਚ ਹੋਣ ਵਾਲੀਆਂ ਘਟਨਾਵਾਂ ਦਾ ਵਰਣਨ ਬਾਰਾਂ ਸਾਲ ਪਹਿਲਾਂ ਹੀ ਮਹਾਕਾਵਿ ਰਾਮਾਇਣ ਵਿਚ ਕਰ ਦਿੱਤਾ ਸੀ ਜੋ ਕਿ ਬਿਲਕੁਲ ਉਸੇ ਤਰ੍ਹਾਂ ਵਾਪਰੀਆਂ। ਅਸ਼ੋਕ ਭਾਟੀਆ ਦੇ ਨਾਲ ਪਹੁੰਚੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ ਐਡਵੋਕੇਟ ਤੋਂ ਇਲਾਵਾ ਜਿਲ੍ਹਾ ਕੈਸ਼ੀਅਰ ਹਰੀਓਮ ਗੁਪਤਾ, ਬਲਾਕ ਪ੍ਰਧਾਨ ਗੋਪੀ ਬੇਦੀ, ਭੁਪਿੰਦਰ ਬਸਰਾ, ਅਮਰਿੰਦਰ ਸੈਣੀ ਅਤੇ ਸੀਨੀਅਰ ਆਗੂ ਡਾ. ਜਤਿੰਦਰ ਸਿੰਘ ਪਰਹਾਰ ਨੇ ਵੀ ਸਮੂਹ ਸੰਗਤ ਨੂੰ ਪ੍ਰਗਟ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਦੌਰਾਨ ਸਮੂਹ ਪਤਵੰਤਿਆਂ ਨੂੰ ਸਭਾ ਦੇ ਚੇਅਰਮੈਨ ਰਾਜੇਸ਼ ਮੱਟੂ, ਪ੍ਰਧਾਨ ਸਤੀਸ਼ ਸਹੋਤਾ, ਵਾਈਸ ਪ੍ਰਧਾਨ ਰਿੰਕੂ ਸੋਂਧੀ, ਕੈਸ਼ੀਅਰ ਰਮਨ ਸੇਠੀ, ਆਸ਼ੂ ਮੱਟੂ ਅਤੇ ਸੰਜੀਵ ਮਿੰਟਾ ਵਲੋਂ ਸਿਰੋਪੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹਰਜੀਤ ਜੋਸ਼ੀ, ਕੈਪਟਨ ਦੀਪਕ, ਕੁਲਵਿੰਦਰ ਸਿੰਘ, ਸੁਭਾਸ਼ ਕਵਾਤਰਾ, ਬਬਲੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here