
ਬੁਢਲਾਡਾ 21 ਨਵੰਬਰ (ਸਾਰਾ ਯਹਾ /ਅਮਨ ਮਹਿਤਾ) ਬੀਤੀ ਰਾਤ ਅਣਪਛਾਤੇ ਚੋਰਾਂ ਨੇ ਸਥਾਨਕ ਪੀ ਆਰ ਟੀ ਸੀ ਬੱਸ
ਸਟੈਂਡ ਚ ਖੜੀਆਂ ਤਿੰਨ ਪ੍ਰਾਈਵੇਟ ਬੱਸਾਂ ਢਿਲੋਂ ਬੱਸ, ਬਠਿੰਡਾ ਬੱਸ ਸਰਵਿਸ ਅਤੇ ਇੱਕ
ਹੋਰ ਬੱਸ ਦੇ ਸ਼ੀਸ਼ੇ ਤੋੜੇ ਗਏ ਹਨ।ਸਬੰਧਤ ਬੱਸਾਂ ਦੇ ਡਰਾਇਵਰ ਭੋਲਾ ਸਿੰਘ ਅਤੇ ਗੁਰਤੇਜ
ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਵੀ ਰੋਜਾਨਾਂ ਵਾਗ ਅੱਡੇ ਚ ਆਪਣੀਆਂ ਬੱਸਾਂ

ਖੜੀਆਂ ਕਰਕੇ ਗਏ ਸਨ ਅਤੇ ਜਦ ਸਵੇਰੇ ਆ ਕੇ ਦੇਖਿਆਂ ਤਾਂ ਤਿੰਨ ਗੱਡੀਆਂ ਦੇ ਸ਼ੀਸ਼ੇ
ਟੁੱਟੇ ਹੋਏ ਸਨ ।ਗੁਰਤੇਜ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਇਸ ਭੰਨ ਤੋੜ ਕਰਕੇ ਬੱਸ ਚ
ਲੱਗੀ ਇੱਕ ਐਲ ਈ ਡੀ ਅਤੇ ਕੁਝ ਹੋਰ ਸਮਾਨ ਚੋਰੀ ਕੀਤਾ ਗਿਆ ਹੈ ਜਿਸ ਸਬੰਧੀ ਉਨ੍ਹਾਂ ਨੇ
ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
