ਮਾਨਸਾ11 ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )ਮਾਨਸਾ ਦੇ ਵਾਰਡ ਨੰਬਰ 15 ਅਤੇ 27 ਦੇ ਨੌਜਵਾਨਾਂ ਨਾਲ ਇਕ ਮੀਟਿੰਗ ਮਾਨਸਾ ਦੀ ਇਕ ਧਰਮਸ਼ਾਲਾ ਵਿੱਚ ਕੀਤੀ ਗਈ ।ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਨਾਲ ਹੋਈ। ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਵਾਰਡ ਨੰਬਰ 27 ਵਿੱਚ ਨਾ ਹੀ ਸੀਵਰੇਜ ਪਾਇਆ ਗਿਆ ਹੈ। ਅਤੇ ਨਾਲ ਹੀ ਵਾਟਰ ਸਪਲਾਈ ਦੀ ਸਹੂਲਤ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 15ਵਿੱਚ ਬਹੁਤ ਜਗ੍ਹਾ ਸੀਵਰੇਜ ਓਵਰਫਲੋਅ ਰਹਿੰਦਾ ਹੈ। ਅਤੇ ਵਾਰਡ ਨੰਬਰ 15 ਵਿੱਚ ਸੌ ਦੇ ਕਰੀਬ ਝੁੱਗੀਆਂ ਝੌਂਪੜੀਆਂ ਵਾਲੇ ਹਨ ।ਜਿਨ੍ਹਾਂ ਕੋਲ ਪੀਣ ਵਾਲੇ ਦੀ ਸਹੂਲਤ ਨਹੀਂ ਹੈ। ਇਸ ਮੌਕੇ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਉਹ ਅਗਲੇ ਇਕ ਦੋ ਦਿਨਾਂ ਵਿੱਚ ਝੁੱਗੀਆਂ ਝੌਂਪੜੀਆਂ ਵਾਲੇ ਪਰਿਵਾਰਾਂ ਲਈ ਧਰਮਸ਼ਾਲਾ ਵਿੱਚ ਮੱਛੀ ਮੋਟਰ ਲਗਵਾ ਕੇ ਪੀਣ ਵਾਲੇ ਪਾਣੀ ਦਾ ਹੱਲ ਕਰਨਗੇ। ਇਸ ਮੌਕੇ ਸੰਬੋਧਨ ਕਰਦੇ ਹੋਏ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਾਸਿਓਂ ਫੇਲ ਸਾਬਤ ਹੋਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਝੂਠ ਦਾ ਪੁਲੰਦਾ ਸਾਬਤ ਹੋਏ ਹਨ ।ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਵਿਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ।ਉੱਥੇ ਹੀ ਸੀਵਰੇਜ ਸਿਸਟਮ ਵੀ ਓਵਰ ਓਵਰਫਲੋਅ ਰਹਿਣ ਕਾਰਨ ਗਲੀਆਂ ਅਤੇ ਸੜਕਾਂ ਵਿੱਚ ਬਦਬੂਦਾਰ ਗੰਦਾ ਪਾਣੀ ਖਡ਼੍ਹਾ ਰਹਿੰਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ।ਉਨ੍ਹਾਂ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਲਿਖਤੀ ਰੂਪ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਦੇਣਗੇ ਤਾਂ ਜੋ ਇਹ ਵਾਰਡਾਂ ਦੇ ਲੋਕ ਜੋ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ। ਉਨ੍ਹਾਂ ਲਈ ਪੀਣ ਵਾਲੇ ਸਾਫ ਪਾਣੀ ਸਾਫ ਸਫਾਈ ਅਤੇ ਸੀਵਰੇਜ ਵਰਗੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਮਾਨਸਾ ਵਿੱਚ ਆਵਾਰਾ ਪਸ਼ੂਆਂ ਦੀ ਬਹੁਤ ਵੱਡੀ ਸਮੱਸਿਆ ਹੈ ।ਜਿਸ ਨਾਲ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ।ਅਤੇ ਲੋਕ ਜ਼ਖ਼ਮੀ ਹੋਏ ਅਤੇ ਲੋਕਾਂ ਦਾ ਹੋਰ ਵੀ ਕਰੋੜਾਂ ਰੁਪਏ ਦਾ ਨੁਕਸਾਨ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋ ਰਿਹਾ ਹੈ ।ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ ।ਸ਼ਹਿਰ ਵਾਸੀਆਂ ਦੀ ਕਿਸੇ ਸਮੱਸਿਆ ਵੱਲ ਕੋਈ ਧਿਆਨ ਨਹੀ ਹੈ । ਪੰਜਾਬ ਸਰਕਾਰ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਰਹੀ ਹੈ । ਸ਼ਹਿਰ ਵਿੱਚ ਬਿਜਲੀ ਪਾਣੀ ਤੇ ਸਿਹਤ ਸਹੂਲਤਾਂ ਦਾ ਬਹੁਤ ਬੁਰਾ ਹਾਲ ਹੈ ।ਇਸ ਮੌਕੇ ਤਰਸੇਮ ਸਿੰਘ, ਸੈਂਟੀ ਸਿੰਘ, ਰਾਕੇਸ਼ ਕੁਮਾਰ, ਹੈਪੀ ਸਿੰਘ ,ਜੀਤ ਸਿੰਘ ,ਹਰਮੇਸ਼ ਕੁਮਾਰ, ਰਘਵੀਰ ਸਿੰਘ, ਹੰਸ ਰਾਜ ,ਵਿੱਕੀ ਕੁਮਾਰ ਤੋਂ ਇਲਾਵਾ ਦਰਜਨਾਂ ਨੌਜਵਾਨ ਹਾਜ਼ਰ ਸਨ ।