
ਮਾਨਸਾ 30,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਮਾਨਸਾ ਦੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ਨੇ ਖ਼ੁਦ ਨੂੰ 14ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ ! ਜਨਰਲ ਸਕੱਤਰ ਉਦਯੋਗ ਅਤੇ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ, ਦੇ ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੀ ਕਰੋਨਾ ਰਿਪੋਰਟ ਪੋਜ਼ਟਿਵ ਆਈ ਹੈ। ਉਨ੍ਹਾਂ ਨੂੰ ਚਾਹੁਣ ਵਾਲੇ ਅਕਾਲੀ ਵਰਕਰ ਵਪਾਰ ਮੰਡਲ ਦੇ ਆਗੂ ਅਤੇ ਆਡ਼੍ਹਤੀਆ ਐਸੋਸੀਏਸ਼ਨ ਦੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਹੈ ਜੋ 14 ਦਿਨਾਂ ਤਕ ਲਈ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ !ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਤੋ ਬਚਾਅ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ। ਅਤੇ ਜੋ ਲੋਕ ਕਰੋਨਾ ਪੌਜਟਿਵ ਆ ਰਹੀ ਹੈ ਉਹ ਆਪਣੇ ਆਪ ਨੂੰ ਇਕਾਂਤ ਵਾਸ ਕਰ ਲੈਣ ।ਤਾਂ ਜੋ ਇਹ ਲਾਗ ਦੂਸਰੇ ਲੋਕਾਂ ਤਕ ਨਾ ਫੈਲੇ ਉਨ੍ਹਾਂ ਕਿਹਾ ਕਿ ਉਹ 14ਦਿਨਾਂ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਰਹੇ ਹਨ ਉਹ ਕਿਸੇ ਵੀ ਮੀਟਿੰਗ ਜਾਂ ਪਾਰਟੀ ਫੰਕਸ਼ਨ ਵਿਚ ਨਹੀਂ ਜਾਣਗੇ 14 ਦਿਨਾਂ ਤਕ ਆਕਾਤ ਵਾਸ ਵਿੱਚ ਰਹਿਣਗੇ
