
ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਮਾਨਸਾ ਕਲੱਬ ਮਾਨਸਾ ਦੇ ਬੈਡਮਿੰਟਨ ਗਰਾਊਂਡ ਵਿੱਚ ਮੌਜੂਦਾ ਕਮੇਟੀ ਵੱਲੋਂ ਪਹਿਲਾ ਚਾਰ ਦਿਨਾਂ 26/01/23 ਤੋਂ 29/01/23 ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਮੇਟੀ ਵੱਲੋਂ ਦਿੱਤੇ ਸੱਦੇ ਤੇ ਅੱਜ ਮਾਨਸਾ ਕਲੱਬ ਮਾਨਸਾ ਵਿੱਖੇ ਮੁੱਖ ਮਹਿਮਾਨ ਵੱਜੋਂ ਇੰਜ ਹਨੀਸ਼ ਬਾਂਸਲ ਹਨੀ ਓਬਜ਼ਰਵਰ ਹਲਕਾ ਬਠਿੰਡਾ(ਸ਼ਹਿਰੀ )ਸਾਬਕਾ ਜਿਲ੍ਹਾ ਪ੍ਰਧਾਨ ਵਪਾਰ ਮੰਡਲ ਸ਼੍ਰੋਮਣੀ ਅਕਾਲੀ ਦਲ,ਮਾਨਸਾ ਨੇ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਇੰਜ ਹਨੀਸ਼ ਬਾਂਸਲ ਹਨੀ ਓਬਜ਼ਰਵਰ ਹਲਕਾ ਬਠਿੰਡਾ(ਸ਼ਹਿਰੀ )ਸਾਬਕਾ ਜਿਲ੍ਹਾ ਪ੍ਰਧਾਨ ਵਪਾਰ ਮੰਡਲ ਸ਼੍ਰੋਮਣੀ ਅਕਾਲੀ ਦਲ,ਮਾਨਸਾ ਨੇ ਕਿਹਾ ਕਿ ਸ਼੍ਰੀ ਅੰਕੁਰ ਸਿੰਗਲਾ ਜੀ ਪ੍ਰਧਾਨ ਮਾਨਸਾ ਕਲੱਬ ਮਾਨਸਾ ਅਤੇ ਸਮੂਹ ਮਨੈਜਮੈਂਟ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਬੱਚਿਆਂ ਅਤੇ ਵੱਡਿਆਂ ਵਿੱਚ ਨਵਾਂ ਜੋਸ਼ ਭਰਨ ਲਈ। ਇਸ ਤਰ੍ਹਾਂ ਦੇ ਟੂਰਨਾਮੈਂਟ ਹਰ ਸਾਲ ਕਰਵਾਉਣੇ ਚਾਹੀਦੇ ਹਨ
