ਬੱਚਿਆਂ ਦੇ ਵਿਚ ਖੇਡ ਭਾਵਨਾ ਹੋਣਾ ਚੰਗੀ ਗੱਲ: ਰਿਸ਼ੀ ਪਾਲ ਖੇਰਾ

0
14

ਸੁਨਾਮ (ਸਾਰਾ ਯਹਾ/ ਜੋਗਿੰਦਰ ਸੁਨਾਮ ) : ਸਹੀਦ ਊਧਮ ਸਿੰਘ ਸਟੇਡੀਅਮ ਵਿਖੇ ਚੱਲ ਰਹੇ ਸੱਤ ਰੋਜਾ ਫੁੱਟਬਾਲ ਕੈਂਪ ਵਿਚ ਲਗਭਗ 50 ਬੱਚਿਆ ਨੇ ਭਾਗ ਲਿਆ ਤੇ ਕੈਂਪ ਦੇ ਬੱਚਿਆਂ ਨੇ ਆਪਣੀ ਸਿੱਖਣ ਸ਼ਕਤੀ ਦਾ ਨਮੂਨਾ ਭੀ ਪੇਸ਼ ਕੀਤਾ ਅਤੇ ਆਖਰ ਬੜੇ ਹੀ ਸੁਚਾਰੂ ਢੰਗ ਨਾਲ ਇਹ ਕੈਂਪ ਸੰਪਨ ਹੋਇਆ। ਜਿਸ ਦੌਰਾਨ ਸਹੀਦ ਊਧਮ ਸਿੰਘ ਫੁੱਟਬਾਲ ਕਲੱਬ ਦੇ ਪ੍ਰਧਾਨ ਤੇ ਭਾਰਤੀਯ ਜਨਤਾ ਪਾਰਟੀ ਸੰਗਰੂਰ 2 ਦੇ ਜਿਲ੍ਹਾ ਪ੍ਰਧਾਨ ਸ੍ਰੀ ਰਿਸ਼ੀ ਪਾਲ ਖੇਰਾ ਦੁਆਰਾ ਬੱਚਿਆ ਨੂੰ ਹਰ ਰੋਜ ਰਿਫਰੇਸਮੈਂਟ ਦਿੱਤੀ ਗਈ ਤੇ ਕੈਂਪ ਦੇ ਆਖਰੀ ਦਿਨ ਲਗਭਗ ਸਾਰੇ ਬੱਚਿਆਂ ਨੂੰ ਸਪੋਰਟਸ ਸ਼ੂਜ ਵੀ ਦਿੱਤੇ ਤੇ ਬੱਚਿਆ ਦਾ ਹੋਸਲਾ ਵਧਾਇਆ। ਰਿਸ਼ੀ ਪਾਲ ਖੇਰਾ ਨੇ ਕਿਹਾ ਕਿ ਛੋਟੇ ਹੁੰਦੇ ਹੀ ਬਚਿਆ ਵਿਚ ਖੇਡ ਭਾਵਨਾ ਦਾ ਹੋਣਾ ਚੰਗੀ ਗੱਲ ਹੈ ਅਤੇ ਬੱਚਿਆਂ ਨੂੰ ਪੂਰੀ ਮੇਹਨਤ ਅਤੇ ਲੱਗਣ ਨਾਲ ਸਿੱਖਣਾ ਚਾਹੀਦਾ ਹੈ।ਭਾਜਪਾ ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਜਿਲਾ ਉਪ ਪ੍ਰਧਾਨ ਮਨਪ੍ਰੀਤ ਸਿੰਘ ਨਮੋਲ ਨੇ ਕਿਹਾ ਕਿ ਬੱਚੇ ਖੇਡਾਂ ਦੇ ਨਾਲ ਵਧੀਆ ਮੰਜ਼ਿਲ ਹਾਸਿਲ ਕਰ ਸਕਦੇ ਹਨ ਅਤੇ ਖੇਡਾਂ ਖੇਡਣ ਕਰਕੇ ਨਸਿਆ ਜੈਸੇ ਬੀਮਾਰੀ ਤੋ ਭੀ ਬਚੇਇਆ ਜਾ ਸਕਦਾ।


ਇਸ ਦੌਰਾਨ ਚੰਦਰ ਸੇਖਰ ਐੱਸ ਪੀ ਬੀ ਐੱਸ ਐੱਫ,ਕ੍ਰਿਸ਼ਨ ਕੁਮਾਰ ਪੋਨੀ ਐੱਫ ਸੀ ਆਈ,ਪਵਨ ਕੁਮਾਰ,ਭਾਜਪਾ ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ,ਜਿਲਾ ਉਪ ਪ੍ਰਧਾਨ ਮਨਪ੍ਰੀਤ ਸਿੰਘ ਨਮੋਲ,ਡਾਕਟਰ ਜਗ ਮਹਿੰਦਰ ਸੈਣੀ,ਭਗਵਾਨ ਦਾਸ ਕਾਂਸਲ਼, ਯੋਗੇਸ਼ ਗਰਗ,ਧੀਰਜ ਗੋਇਲ,ਰਵੀ ਖੇਰਾ
ਆਦਿ ਸਾਮਲ ਹੋਏ ਤੇ ਬੱਚਿਆ ਨੂੰ ਸੁਨਿਹਰੇ ਭਵਿੱਖ ਦਾ ਆਸਿਰਬਾਦ ਦਿੱਤਾ।

NO COMMENTS