ਬੁਢਲਾਡਾ 29 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) : ਅਜ ਆਪਣੇ ਛੋਟੇ ਪੁੱਤਰ ਸਰੀਆਂਨ ਖੁਰਾਣਾ ਦਾ ਜਨਮ ਦਿਨ ਤੇ ਬਲ਼ਦੇਵ ਕੱਕੜ ਚੇਅਰਪਰਸਨ ਸੰਜੀਵਨੀ ਬੁਢਲਾਡਾ ਅਤੇ ਸਾਬਕਾ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਆਪਣੇ ਬੱਚੇ ਦੇ ਜਨਮ ਦਿਨ ਮੌਕੇ ਫਜੂਲ ਖਰਚੀ ਦੀ ਥਾਂ ਲੋੜਵੰਦਾਂ ਦੀ ਮਦਦ ਕੀਤੀ ਜਾਵੇ, ਇਹ ਬਹੁਤ ਸਲਾਘਾਯੋਗ ਕਦਮ ਹੈ। ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਪੇ੍ਰਨਾ ਲੈਂਦੇ ਹੋਏ ਫਜੂਲਖਰਚੀ ਵਾਲੇ ਪੈਸੇ ਨਾਲ ਲੋੜਵੰਦਾਂ ਦੀ ਮਦਦ ਕਰਕੇ ਗਰੀਬਾਂ ਦੀਆਂ ਦੁਆਵਾਂ ਲੈਣੀਆਂ ਚਾਹੀਦੀਆਂ ਹਨ। ਇਹ ਵੀ ਕਿਹਾ ਗਰੀਬੋਂ ਕੀ ਸੁਨੋ ਵੋਹ ਤੁਮਾਰੀ ਸੁਨੇਗਾ ਅਨੁਸਾਰ ਔਖੇ ਸਮੇਂ ਜਿਥੇ ਪੈਸਾ ਕੰਮ ਨਹੀਂ ਕਰਦਾ, ਉਥੇ ਗਰੀਬਾਂ ਦੀਆਂ ਦੁਆਵਾਂ ਜਰੂਰ ਅਸਰ ਕਰਦੀਆਂ ਹਨ। ਊਨਾ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੀ ਇਸ ਪ੍ਰਤੀ ਜਗਕੂਰਤਾ ਕਰ ਰਹੀ ਹੇ l ਇਸ ਉਪਰਾਲੇ ਨਾਲ ਲੋੜਵੰਦਾ ਨੂੰ ਮਕਾਨ,ਰਾਸ਼ਨ,ਮੈਡੀਕਲ ਸਹਾਇਤਾ, ਲੜਕੀਆਂ ਨੂੰ ਲੋੜਵੰਦਾ ਨੂੰ ਸਮਾਂਨ ਦੇ ਰਹੀ ਹੈ।ਅਜਿਹੀ ਸੰਸਥਾਂ ਨੂੰ ਵੱਧ ਤੋਂ ਵੱਧ ਦਾਨ ਦਿੱਤਾ ਜਾਵੇl ਇਸ ਸਮੇ ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਵੀ ਮਜੋਦ ਸਨ l ਉਨ੍ਹਾਂ ਦੱਸਿਆ ਕਿ 18 ਸਾਲ ਤੋ ਘੱਟ ਕਿਸੇ ਬੱਚੇ ਨੁੰ ਕਿਸੇ ਕਿਸਮ ਦੀ ਕੋਈ ਦਿਕਤ ਆ ਰਹੀ ਹੋਵੇ ਤਾਂ ਉਹ ਮੈਨੂੰ ਮਿਲ ਸਕਦੇ ਹਨ ਜਾਂ 1098 ਤੇ ਟੈਲੀਫੋਨ ਕਰ ਸਕਦੇ ਹਨ