
31 ਮਈ(ਸਾਰਾ ਯਹਾਂ/ਬਿਊਰੋ ਨਿਊਜ਼)ਸ਼ੁੱਕਰਵਾਰ ਯਾਨੀਕਿ 31 ਮਈ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਵਿਸਤਾਰਾ ਫਲਾਈਟ ‘ਤੇ ਬੰਬ ਦੀ ਧਮਕੀ ਮਿਲੀ ਸੀ, ਜਿਸ ‘ਚ 177 ਯਾਤਰੀ ਅਤੇ ਇਕ ਬੱਚਾ ਸਵਾਰ ਸਨ। ਇਸ ‘ਤੇ ਏਅਰਲਾਈਨ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ
ਸ਼ੁੱਕਰਵਾਰ ਯਾਨੀਕਿ 31 ਮਈ ਨੂੰ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਵਿਸਤਾਰਾ ਫਲਾਈਟ ‘ਤੇ ਬੰਬ ਦੀ ਧਮਕੀ ਮਿਲੀ ਸੀ, ਜਿਸ ‘ਚ 177 ਯਾਤਰੀ ਅਤੇ ਇਕ ਬੱਚਾ ਸਵਾਰ ਸਨ। ਇਸ ‘ਤੇ ਏਅਰਲਾਈਨ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕੀਤੀ। ਫਲਾਈਟ ਨੰਬਰ ਯੂਕੇ-611 ਦੁਪਹਿਰ ਕਰੀਬ 12:10 ਵਜੇ ਸ੍ਰੀਨਗਰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਈ।
ਸੂਤਰਾਂ ਨੇ ਕਿਹਾ, “ਵਿਸਤਾਰਾ ਦੀ ਫਲਾਈਟ UK611 ਨਵੀਂ ਦਿੱਲੀ ਤੋਂ ਆ ਰਹੀ ਸੀ ਅਤੇ ਧਮਕੀ ਕਾਲ ਤੋਂ ਬਾਅਦ, ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ। ਇਹ ਕਾਲ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਸ਼੍ਰੀਨਗਰ ਦੁਆਰਾ ਪ੍ਰਾਪਤ ਕੀਤੀ ਗਈ ਸੀ।”
