ਬੁਢਲਾਡਾ 25 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਅੰਦਰ ਇੱਕ ਹੀ ਸੇਵਾ ਕੇਦਰ ਹੋਣ ਕਾਰਨ ਭੀੜ ਹੋਣ ਕਰਕੇ ਜਿੱਥੇ ਲੋਕਾਂ ਨੂੰ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪੈਦਾ ਹੈ ਉੱਥੇ ਲੋਕਾਂ ਨੂੰ ਕੰਮ ਕਰਾਉਣ ਲਈ ਕਈ ਕਈ ਦਿਨ ਲੱਗਣ ਕਰਕੇ ਆਪਣੇ ਕੰਮ ਕਾਜ ਵੀ ਛੱਡਣੇ ਪੈਦੇ ਹਨ। ਇਸ ਸਬੰਧੀ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਹਿਰ ਦੇ ਅੰਦਰ ਬੰਦ ਪਿਆ ਸੇਵਾ ਕੇਂਦਰ ,ਜੋ ਪਟਵਾਰ ਖਾਨੇ ਕੋਲ ਹੈ,ਨੂੰ ਖੋਲਿਆ ਜਾਵੇ ਤਾਂ ਜੋ ਲੋਕਾਂ ਨੂੰ ਮੁਸਕਲਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਸਹਿਰ ਵਾਸੀ ਟਿੰਕੂ ਪੰਜਾਬ ,ਕਿਸਾਨ ਆਗੂ ਦਰਸ਼ਨ ਗੁਰਨੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਵੇਰੇ 6 ਵਜੇ ਆ ਕੇ ਲਾਈਨਾਂ ਚ ਲੱਗਣਾ ਪੈਦਾ ਹੈ ਪਰ ਫਿਰ ਵੀ ਕੋਈ ਕੰਮ ਪੂਰਾ ਨਹੀਂ ਹੁੰਦਾ ਜਿਸ ਕਾਰਨ ਲੋਕਾਂ ਨੂੰ ਨਿਰਾਸ ਹੋ ਕੇ ਘਰ ਵਾਪਿਸ ਮੁੜਨਾ ਪੈਦਾ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਸਹਿਰ ਅੰਦਰ ਬੰਦ ਪਿਆ ਸੇਵਾ ਕੇਂਦਰ ਚਾਲੂ ਕੀਤਾ ਜਾਵੇ ਜਾਂ ਫਿਰ ਚੱਲ ਰਹੇ ਸੇਵਾਂ ਕੇਂਦਰ ਵਿੱਚ ਕਰਮਚਾਰੀਆਂ ਵਿੱਚ ਵਾਧਾ ਕੀਤਾ ਜਾਵੇ।