
ਬੁਢਲਾਡਾ 26 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ, ਅਮਿਤ):: ਖੇਤੀ ਕਾਲੇ ਕਾਨੂੰਨ ਦੇ ਖਿਲਾਫ ਭਾਰਤ ਬੰਦ ਦੇ ਸੱਦੇ ਤੇ ਅੱਜ ਬੁਢਲਾਡਾ ਸ਼ਹਿਰ ਅਤੇ ਇਸ ਦੇ ਆਸ ਪਾਸ ਖੇਤਰ ਬਰੇਟਾ ਬੋਹਾ ਮੁਕੰਮਲ ਬੰਦ ਰਹੇ। ਸ਼ਹਿਰ ਦੀਆਂ ਸਡ਼ਕਾਂ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ ਉੱਥੇ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਵਿਚ ਵੀ ਕਿਸੇ ਕਿਸਮ ਦੀ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਆਵਾਜਾਈ

ਨਾ ਹੋਣ ਕਾਰਨ ਸੁੰਨਸਾਨ ਨਜਰ ਆ ਰਹੀ ਹੈ। ਸਰਕਾਰੀ ਅਤੇ ਪ੍ਰਾਇਵੇਟ ਬੱਸਾਂ ਬੱਸ ਸਟੈਡ ਵਿੱਚ ਖਾਲੀ ਖੜੀਆ ਨਜਰ ਆ ਰਹੀਆ ਹਨ। ਬੰਦ ਕਾਰਨ ਅੱਜ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨਾ ਮਿਲਣ ਕਾਰਨ ਲੋਕਾਂ ਨੂੰ ਕਾਫ਼ੀ ਮੁਸਕਲਾ ਦਾ ਸਾਹਮਣਾ ਕਰਨਾ ਪਿਆ। ਸਬਜ਼ੀ ਮੰਡੀ ਅਤੇ ਦੋਧੀ

ਯੂਨੀਅਨ ਵੱਲੋਂ ਬੰਦ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਜਿਸ ਕਾਰਨ ਬਹੁ ਗਿਣਤੀ ਲੋਕਾਂ ਵੱਲੋਂ ਰੋਜ਼ਮੱਰਾ ਵਿੱਚ ਕੰਮ ਆਉਣ ਵਾਲੇ ਦੁੱਧ ਸਬਜ਼ੀਆਂ ਤੇ ਆਮ ਵਰਤੋਂ ਵਿੱਚ ਆਉਣ ਵਾਲਾ ਰਸੋਈ ਦਾ ਸਾਮਾਨ ਸਟੋਰ ਕਰ ਲਿਆ ਗਿਆ ਸੀ। ਸ਼ਹਿਰ ਦੇ ਫੁਹਾਰਾ ਚੌਕ ਰੇਲਵੇ ਰੋਡ ਗਾਂਧੀ ਬੀਆਰਪੀ ਕਰੋਡ਼ ਬੈਂਕ ਰੋਡ ਚੁੰਗੀ ਬਾਜ਼ਾਰ ਰੋਡ ਆਦਿ ਬਾਜ਼ਾਰ ਵਿੱਚ ਆਮ ਲੋਕ ਸਮਾਂ ਗੁਜ਼ਾਰਨ ਲਈ ਤਾਸ਼ ਖੇਡਦੇ ਨਜ਼ਰ ਆ ਰਹੇ ਸਨ।

