ਬਰੇਟਾ (ਸਾਰਾ ਯਹਾਂ/ ਰੀਤਵਾਲ) ਲੁਟੇਰੇ ਕਦੋਂ ਕਿਸ ਦਾ ਸੜਕ ‘ਤੇ ਮੋਬਾਇਲ, ਰੁਪਏ, ਜਾਂ ਪਰਸ ਖੋਹ ਲੈਣ
ਕੁਝ ਪਤਾ ਨਹੀਂ, ਪਰ ਇਹ ਗੱਲ ਜਰੂਰ ਆਖੀ ਜਾ ਸਕਦੀ ਹੈ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ
ਦੀਆਂ ਵਾਰਦਾਤਾਂ ਬੇਖੋਫ ਵਾਪਰ ਰਹੀਆ ਹਨ । ਇੱਕ ਅਜਿਹੀ ਹੀ ਵਾਰਦਾਤ ਬਾਰੇ ਤੁਹਾਨੂੰ
ਦੱਸਣ ਜਾ ਰਹੇ ਹਾਂ ਜੋ ਕਿ ਬਰੇਟਾ ਦੇ ਪਿੰਡ ਦਿਆਲਪੁਰਾ ‘ਚ ਦਿਨ ਦਿਹਾੜੇ ਵਾਪਰੀ ਹੈ । ਪੁਲਿਸ
ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਿਹਰ 12 ਵਜੇ ਦੇ ਕਰੀਬ 50 ਸਾਲ ਦੇ ਬਜæੁਰਗ
ਨਛੱਤਰ ਸਿੰਘ ਜੋ ਕਿ ਬਰੇਟਾ ਦੇ ਐਸ.ਬੀ.ਆਈ ਬੈਂਕ ‘ਵਿੱਚੋ 1 ਲੱਖ 96 ਹਜ਼ਾਰ ਰੁਪਏ
ਕਢਵਾਕੇ ਥੈਲੇ ‘ਚ ਪਾ ਕੇ ਆਪਣੇ ਪਿੰਡ ਮੋਟਰਸਾਇਕਲ ਤੇ ਖੱਤਰੀਵਾਲਾ ਵਿਖੇ ਜਾ ਰਿਹਾ ਸੀ
ਪਰ ਉਸੇ ਸਮੇਂ ਦਿਆਲਪੁਰਾ ਖੱਤਰੀਵਾਲਾ ਲਿੰਕ ਸੜਕ ਤੇ ਚਾਰ ਅਣਪਛਾਤੇ ਨੌਜਵਾਨ ਦੋ
ਮੋਟਰਸਾਇਕਲਾਂ ਤੇ ਆਏ ਅਤੇ ਬਜੁਰਗ ਕੋਲੋ ਪਿਸਤੌਲ ਦੀ ਨੋਕ ਤੇ 1. ਲੱਖ 96 ਹਜ਼ਾਰ
ਰੁਪਏ ਖੋਹ ਕੇ ਰਫੂ ਚੱਕਰ ਹੋ ਗਏ । ਇਸ ਸਬੰਧੀ ਥਾਣਾ ਮੁਖੀ ਪ੍ਰਵੀਨ ਕੁਮਾਰ ਨੇ
ਦੱਸਿਆ ਕਿ ਇਸ ਮਾਮਲੇ ‘ਚ ਪੁਲਿਸ ਵੱਲੋਂ ਚਾਰ ਅਣਪਛਾਤੇ ਵਿਅਕਤੀਆਂ ਖਿਲ਼ਾਫ ਮਾਮਲਾ
ਦਰਜ ਕਰ ਲਿਆ ਗਿਆ ਹੈ ਅਤੇ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ‘ਤੇ ਬਹੁਤ ਜਲਦ ਲੁਟੇਰਿਆਂ ਨੂੰ
ਗ੍ਰਿਫæਤਾਰ ਕਰ ਲਿਆ ਜਾਵੇਗਾ । ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ
ਹੈ, ਆਏ ਦਿਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਦਿਨ ਦਿਹਾੜੇ
ਅੰਜਾਮ ਦਿੱਤਾ ਜਾ ਰਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸæਾਸਨ ਵੱਲੋਂ
ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾਂਦੇ ਹਨ ।