
ਲੁਧਿਆਣਾ: ਕੋਰੋਨਾਵਾਇਰਸ ਪੀੜਤ ਮੋਟਰਸਾਈਕਲ ਚੋਰ ਨੂੰ ਫੜਨ ਤੋਂ ਬਾਅਦ 9 ਪੁਲਿਸ ਮੁਲਾਜ਼ਮ ਇਕਾਂਤਵਾਸ ਭੇਜ ਦਿੱਤੇ ਗਏ ਹਨ। ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ 5 ਅਪ੍ਰੈਲ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਚੋਰੀ ਹੋਏ ਮੋਟਰਸਾਈਕਲ ਸਮੇਤ ਫੜ ਲਿਆ ਸੀ।
ਉਸ ਦੀ ਟ੍ਰੈਵਲ ਹਿਸਟਰੀ ਜੈਪੁਰ ਦੀ ਸੀ। ਜਦੋਂ ਮੁਲਜ਼ਮ ਦਾ ਕੋਰੋਨਾ ਟੈਸਟ ਹੋਇਆ ਤਾਂ ਉਹ ਪੌਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਪੁਲਿਸ ਚੌਕੀ ਵਿੱਚ ਤਾਇਨਾਤ ਨੌਂ ਪੁਲਿਸ ਕਰਮਚਾਰੀਆਂ, ਜਿਨ੍ਹਾਂ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰੀ ਤੋਂ ਬਾਅਦ ਰੱਖਿਆ ਗਿਆ ਸੀ, ਨੂੰ ਵੱਖਰਾ ਕਰ ਦਿੱਤਾ ਗਿਆ ਹੈ। ਦੋ ਮੁਲਾਜ਼ਮਾਂ ਨੂੰ ਹੋਸਟਲ ਵਿੱਚ ਤੇ ਸੱਤਾਂ ਨੂੰ ਘਰ ਵਿੱਚ ਅਲੱਗ ਥਲੱਗ ਕਰ ਦਿੱਤਾ ਗਿਆ ਹੈ।
