
ਅਬੋਹਰ 21,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਭਾਰਤ ਪਾਕਿਸਤਾਨ ਸਰਹੱਦ ‘ਤੇ ਬੀਐੱਸਐੱਫ ਨੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ। ਅਬੋਹਰ ਸੈਕਟਰ ‘ਚ ਬਰਾਮਦ ਹੋਈ ਸੀ। ਸਰਹੱਦ ‘ਤੇ ਹਰਕਤ ਨੂੰ ਦੇਖਦੇ ਹੋਏ ਬੀ.ਐੱਸ.ਐੱਫ. ਫੌਜੀਆਂ ਨੇ ਫਾਇਰਿੰਗ ਕੀਤੀ। ਪਾਕਿਸਤਾਨ ਦੇ ਨਸ਼ਾ ਤਸਕਰ ਭੱਜਣ ‘ਚ ਕਾਮਯਾਬ ਰਹੇ ਜਦਕਿ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 15 ਕਰੋੜ ਰੁਪਏ ਹੈ।
