*ਬ੍ਰੇਕਿੰਗ ! ਬੱਚੇ ਸਮੇਤ ਗੰਦੇ ਨਾਲੇ ‘ਚ ਡਿੱਗੀ ਮਾਂ, ਮਾਂ ਨੂੰ ਸੁਰੱਖਿਅਤ ਬਚਾਇਆ, ਬੱਚਾ ਅਜੇ ਵੀ ਲਾਪਤਾ*

0
67

09,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ) : ਕਪੂਰਥਲਾ ਦੇ ਗੋਇੰਦਵਾਲ ਮਾਰਗ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਮਾਂ ਕਰੀਬ 2 ਸਾਲ ਦੇ ਬੱਚੇ ਸਮੇਤ ਗੰਦੇ ਨਾਲੇ ਵਿੱਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਝੁੱਗੀ ਝੋਪੜੀ  ‘ਚ ਇਹ ਪ੍ਰਵਾਸੀ ਪਰਿਵਾਰ ਰਹਿੰਦਾ ਹੈ ਅਤੇ ਮੀਂਹ ਦੇ ਪਾਣੀ ਖੜ੍ਹੇ ਹੋਣ ਕਾਰਨ ਪੈਰ ਫਿਸਲਣ  ‘ਤੇ ਇਹ ਬੱਚਾ ਮਾਂ ਸਮੇਤ ਗੰਦੇ ਨਾਲੇ  ‘ਚ ਜਾ ਡਿੱਗੇ। ਜਾਣਕਾਰੀ ਮੁਤਾਬਕ ਮਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਬੱਚਾ ਅਜੇ ਵੀ ਲਾਪਤਾ ਹੈ , ਜਿਸ ਦੀ ਭਾਲ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜੁਟਿਆ ਹੋਇਆ ਹੈ। ਜੇ.ਸੀ.ਬੀ ਤੇ ਹੋਰ ਮਸ਼ਿਨਰੀ ਦੀ ਮਦਦ ਲਈ ਜਾ ਰਹੀ ਹੈ। 

ਕਪੂਰਥਲਾ ਦੇ ਅੰਮ੍ਰਿਤਸਰ ਸੰਗਮ ਪੈਲੇਸ ਦੇ ਨੇੜੇ ਮੀਂਹ ਦੀ ਫਿਸਲਣ ਕਾਰਨ ਇਕ ਬੱਚਾ ਤੇ ਮਾਂ ਡਿੱਗੇ ਦੱਸ ਫੁੱਟ ਨਾਲੇ ਵਿਚ ਜਾ ਡਿੱਗੇ। 

LEAVE A REPLY

Please enter your comment!
Please enter your name here