
ਅੰਮ੍ਰਿਤਸਰ 29 ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਅਟਾਰੀ ‘ਚ ਅੱਜ ਸਵੇਰੇ ਪੁਲਿਸ ਦੀ ਵਰਦੀ ਵਿੱਚ ਆਏ ਲੁਟੇਰਿਆਂ ਨੇ ਇੱਕ ਪਰਿਵਾਰ ਤੋਂ 15 ਤੋਲੇ ਸੋਨਾ ਤੇ ਕੈਸ਼ ਲੁੱਟ ਲਿਆ। ਹਾਸਲ ਜਾਣਕਾਰੀ ਮੁਤਾਬਕ ਕਰੀਬ ਚਾਰ ਲੁਟੇਰੇ ਸਵੇਰੇ-ਸਵੇਰੇ ਪੁਲਿਸ ਦੀ ਵਰਦੀ ‘ਚ ਆਏ ਤੇ ਪਿਸਤੋਲ ਦੀ ਨੌਕ ‘ਤੇ ਸੋਨਾ ਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ।
ਇਹ ਘਟਨਾ ਸਵੇਰੇ ਕਰੀਬ 8 ਵਜੇ ਵਾਪਰੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਕਾ ਕੋਲਾ ਕੰਪਨੀ ਦਾ ਕੰਮ ਕਰਦਾ ਹੈ। ਲੁਟੇਰੇ ਜਦੋਂ ਘਰ ਆਏ ਤਾਂ ਉਨ੍ਹਾਂ ਨੇ ਵਰਦੀ ਪਾਈ ਹੋਈ ਸੀ। ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਕੌਣ ਹਨ। ਲੁਟੇਰਿਆਂ ਨੇ ਆਉਂਦੇ ਹੀ ਘਰ ‘ਚ ਵੜ ਕੇ ਸਾਰੇ ਪਰਿਵਾਰਕ ਮੈਂਬਰਾ ਨੂੰ ਦੱਬ ਲਿਆ ਤੇ ਕੁੱਟਮਾਰ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੋਲ ਦੀ ਨੌਕ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਜਾੰਦੇ ਹੋਏ ਪਰਿਵਾਰਕ ਮੈੰਬਰ ਦੀ ਲਾਈਸੈੰਸੀ ਬੰਦੁਕ ਅਤੇ ਕਾਰਤੂਸ ਵੀ ਨਾਲ ਲੈ ਗਏ।
