*ਬ੍ਰੇਕਿੰਗ ! ਪਠਾਨਕੋਟ ‘ਚ ਨੈਸ਼ਨਲ ਹਾਈਵੇ ‘ਤੇ ਮਿਲਿਆ ਹੈਂਡ ਗ੍ਰੇਨੇਡ, ਮੀਂਹ ਦਾ ਮਲਬਾ ਹਟਾਉਂਦੇ ਸਮੇਂ ਹੋਇਆ ਬਰਾਮਦ*

0
39

05,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ )  ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਡਮਟਾਲ ਪਹਾੜੀਆਂ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹਿਮਾਚਲ ਪੁਲਿਸ ਨੂੰ ਡਮਟਾਲ ਪਹਾੜੀਆਂ ਤੋਂ ਡਿੱਗੇ ਮਲਬੇ ਦੇ ਉੱਪਰੋਂ ਇੱਕ ਜ਼ਿੰਦਾ ਹੈਂਡ ਗ੍ਰੇਨੇਡ ਬੰਬ ਮਿਲਿਆ, ਨੈਸ਼ਨਲ ਹਾਈਵੇਅ ਦੀ ਸੁਰੱਖਿਆ ਦੇ ਮੱਦੇਨਜ਼ਰ ਹਿਮਾਚਲ ਪੁਲਿਸ ਵੱਲੋਂ ਇਸ ਨੰ ਕਵਰ ਕਰ ਦਿੱਤਾ। 


ਫ਼ਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਮਿਲੀ ਜਾਣਕਾਰੀ ਅਨੁਸਾਰ ਇਹ ਹੈਂਡ ਗ੍ਰੇਨੇਡ ਚੀਨੀ ਦੱਸਿਆ ਜਾ ਰਿਹਾ ਹੈ, ਪਰ ਹੁਣ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਹੈਂਡ ਗ੍ਰੇਨੇਡ ਇੱਥੇ ਆਇਆ ਕਿਵੇਂ , ਜਿਸ ਬਾਰੇ ਹਿਮਾਚਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਦੋਂ ਇਸ ਸਬੰਧੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਹੈਂਡ ਗ੍ਰੇਨੇਡ ਪਿਆ ਹੈ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇੱਥੇ ਕਿਵੇਂ ਆਇਆ, ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਮਲਬੇ ਦੇ ਉੱਪਰ ਪਿਆ ਹੋਵੇ। 

LEAVE A REPLY

Please enter your comment!
Please enter your name here