*ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਨੇ ਥਾਪੇ ਅਮਰੀਕਾ, ਕਨੇਡਾ ਤੇ ਯੂ.ਏ.ਈ. ਦੇ ਪ੍ਰਧਾਨ*

0
18

ਫਗਵਾੜਾ 2 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਬਿ੍ਰਟੇਨ ਅਧਾਰਤ ਸਮਾਜ ਸੇਵੀ ਜੱਥੇਬੰਦੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂ.ਕੇ. (ਬੀ.ਆਰ.ਐਚ.ਐਫ.) ਦੀ ਇਕ ਮੀਟਿੰਗ ਅੰਤਰਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਬਾਘਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਫਾਉਂਡੇਸ਼ਨ ਦੇ ਸਰਪ੍ਰਸਤ ਸੰਤ ਸਤਨਾਮ ਸਿੰਘ ਨਰੂੜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਟਿੰਗ ਦੌਰਾਨ ਨਰੇਸ਼ ਸਿੰਘ ਨੂੰ ਯੂ.ਐਸ.ਏ., ਇੰਦਰਜੀਤ ਸਿੰਘ ਨੂੰ ਕਨੇਡਾ ਅਤੇ ਮਹਿੰਦਰ ਪਾਲ ਨੂੰ ਯੂ.ਏ.ਈ. (ਦੁਬਾਈ) ਸ਼ਾਖਾ ਦਾ ਪ੍ਰਧਾਨ ਐਲਾਨਿਆ ਗਿਆ। ਇਸ ਸਬੰਧੀ ਨਿਯੁਕਤੀ ਪੱਤਰ ਦਿੰਦੇ ਹੋਏ ਅੰਤਰ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਬਾਘਾ ਨੇ ਦੱਸਿਆ ਕਿ ਫਾਉਂਡੇਸ਼ਨ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਫਲਸਫੇ ਬਾਰੇ ਸਮੁੱਚੀ ਦੁਨੀਆ ਦੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਦੁਨੀਆ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕੀਤੀ ਜਾ ਸਕੇ। ਅਗਲੇ ਸਾਲ 2025 ਵਿਚ ਗੁਰੂ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਵਿਸ਼ਵ ਪੱਧਰ ਤੇ ਬੜੀ ਹੀ ਧੂਮਧਾਨ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨਵ ਨਿਯੁਕਤ ਪ੍ਰਧਾਨਾਂ ਨੂੰ ਹਦਾਇਤ ਕੀਤੀ ਕਿ ਅਮਰੀਕਾ, ਕਨੇਡਾ ਅਤੇ ਦੁਬਈ ਵਿਚ ਗੁਰੂ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵੱਡੀ ਪੱਧਰ ਤੇ ਆਰੰਭੀਆਂ ਜਾਣ। ਵਧੇਰੇ ਜਾਣਕਾਰੀ ਦਿੰਦਿਆਂ ਫਾਉਂਡੇਸ਼ਨਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਘਾ ਨੇ ਦੱਸਿਆ ਕਿ ਨਵੇਂ ਐਲਾਨੇ ਗਏ ਪ੍ਰਧਾਨ ਆਪੋ ਆਪਣੇ ਦੇਸ਼ ਵਿਚ ਫਾਉਂਡੇਸ਼ਨ ਦੇ ਯੁਨਿਟ ਗਠਨ ਕਰਕੇ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰਨਗੇ। ਜਲਦੀ ਹੀ ਭਾਰਤ ਵਿਚ ਫਾਉਂਡੇਸ਼ਨ ਦੀ ਅੰਤਰਰਾਸ਼ਟਰੀ ਕਾਨਫ੍ਰਂਸ ਕੀਤੀ ਜਾਵੇਗੀ ਅਤੇ ਇੰਗਲੈਂਡ ਵਿਚ ਇਕ ਵੱਡਾ ਸਮਾਗਮ ਕੀਤਾ ਜਾਵੇਗਾ। ਸੰਤ ਸਤਨਾਮ ਸਿੰਘ ਨੇ ਨਵ ਨਿਯੁਕਤ ਪ੍ਰਧਾਨਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਦੇਸ਼ਾਂ ਵਿਚ ਫਾਉਂਡੇਸ਼ਨ ਦੇ ਮਿਸ਼ਨ ਨੂੰ ਫੈਲਾਉਣ ‘ਚ ਸੰਭਵ ਸਹਿਯੋਗ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here