![](https://sarayaha.com/wp-content/uploads/2025/01/dragon.png)
ਬੁਢਲਾਡਾ 9 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਬ੍ਰਹਮਾ ਕੁਮਾਰੀਜ ਇਸ਼ਵਰੀਯ ਵਿਸ਼ਵ ਵਿਦਿਆਲਿਆ ਵੱਲੋਂ ਸਿਰਸਾ ਤੋਂ ਬਠਿੰਡਾ ਤੋਂ ਸ਼ੁਰੂ ਕੀਤੀ ਗਈ ਮੇਰਾ ਭਾਰਤ ਸੁਰੱਖਿਅਤ ਭਾਰਤ ਜਾਗਰੂਕਤਾ ਅਭਿਆਨ ਤਹਿਤ ਅੱਜ ਸਥਾਨਕ ਸ਼ਹਿਰ ਦੇ ਜੀ ਆਈ ਐਮ ਟੀ ਕਾਲਜ ਦੇ ਵਿਹੜੇ ਵਿੱਚ ਸੈਂਕੜੇ ਵਿਦਿਆਰਥੀਆਂ ਨੂੰ ਟ੍ਰੇਫਿਕ ਸੰਬੰਧੀ ਜਾਗਰੂਕਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬ੍ਰਹਮਾ ਕੁਮਾਰ ਪਿਊਸ਼ ਨੇ ਵਿਦਿਆਰਥੀਆਂ ਟ੍ਰੇਫਿਕ ਨਿਯਮਾਂ ਸੰਬੰਧੀ ਜਾਗਰੂਕਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇਸ਼ ਭਰ ਚ ਅਨੇਕਾਂ ਸੈਮੀਨਾਰ ਲਗਾ ਕੇ ਬ੍ਰਹਮਾ ਕੁਮਾਰੀਜ ਇਸ਼ਵਰੀਯ ਵਿਸ਼ਵ ਵਿਦਿਆਲਿਆ ਦੇ ਸਹਿਯੋਗ ਸਦਕਾ ਲੱਖਾਂ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੜਕ ਤੇ ਚਲਦਿਆਂ ਸਾਨੂੰ ਟ੍ਰੇਫਿਕ ਨਿਯਮ ਦੀ ਪਾਲਣਾ ਕਰਨਾ ਸਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੈ। ਤੁਹਾਡੇ ਪਰਿਵਾਰ ਤੁਹਾਨੂੰ ਉਡੀਕ ਰਿਹਾ ਹੁੰਦਾ ਹੈ। ਇਸ ਮੌਕੇ ਤੇ ਕਾਲਜ ਦੀ ਪ੍ਰਿੰਸੀਪਲ ਰੇਖਾ ਰਾਣੀ ਨੇ ਵੀ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਟ੍ਰੇਫਿਕ ਨਿਯਮਾਂ ਦੇ ਟਿਪਸ ਸਮਝਾਏ ਗਏ। ਇਸ ਮੌਕੇ ਓਮ ਸ਼ਾਂਤੀ ਭਵਨ ਦੇ ਮੁੱਖੀ ਭੈਣ ਰਜਿੰਦਰ ਵੱਲੋਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ ਦੱਸਦਿਆਂ ਕਿਹਾ ਕਿ ਮਨੁੱਖ ਨੂੰ ਚਿੰਤਾ ਮੁਕਤ ਰੱਖਣ ਸਾਧਨਾ ਕਰਨ ਦੀ ਯੋਗ ਵਿਧੀ ਅਤਿ ਜਰੂਰੀ ਹੈ। ਇਸ ਮੌਕੇ ਤੇ ਐਡਵੋਕੇਟ ਮਦਨ ਲਾਲ, ਚੰਦਰ ਭਾਨ, ਵਿਨੋਦ ਕੁਮਾਰ, ਰਾਕੇਸ਼ ਕੁਮਾਰ, ਪ੍ਰੋਮਿਲਾ ਬਾਲਾ ਆਦਿ ਹਾਜਰ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਥਾਵਾਂ ਟਰੱਕ ਯੂਨੀਅਨ, ਰੋਇਲ ਕਾਲਜ ਬੋੜਾਵਾਲ ਅਤੇ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਵੀ ਸੈਮੀਨਾਰ ਲਗਾਏ ਗਏ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)