*ਬ੍ਰਹਮਪੁਰਾ ਆਪਣੇ ਸਾਥੀਆਂ ਸਣੇ ਅਕਾਲੀ ਦਲ ‘ਚ ਸ਼ਾਮਲ, ਬੋਲੇ ਸਾਰੀਆਂ ਪੁਰਾਣੀਆਂ ਗੱਲਾਂ ਖ਼ਤਮ ਹੋ ਗਈਆਂ*

0
91

ਚੰਡੀਗੜ੍ਹ 23,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)  : ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਬ੍ਰਹਮਪੁਰਾ ਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਹੋਰ ਕਈ ਲੀਡਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿੱਚ ਸ਼ਾਮਲ ਹੋ ਗਏ ਹਨ।

ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਸਾਡੇ ਕੁਝ ਪਰਿਵਾਰਕ ਮਤਭੇਦ ਸਨ, ਉਹ ਸੁਲਝਾ ਲਏ ਗਏ ਹਨ। ਇਸ ਲਈ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਪਾਰਟੀ ਤੋਂ ਦੂਰ ਹੁੰਦਾ ਹੈ ਤਾਂ ਕਈ ਵਾਰ ਉਹ ਬਿਆਨਬਾਜ਼ੀ ਕਰ ਦਿੰਦੇ ਹਨ। ਸਾਡਾ ਬਿਆਨ ਵੀ ਅਜਿਹੇ ਹੀ ਸੀ।

ਉਨ੍ਹਾਂ ਕਿਹਾ ਕਿ ਮਾਫੀਆ ਅਕਾਲੀ ਦਲ ਦੇ ਸਮੇਂ ਵੀ ਚੱਲਦਾ ਸੀ ਤੇ ਅੱਜ ਵੀ ਚੱਲ ਰਿਹਾ ਹੈ। ਅੱਜ ਸਾਡੀਆਂ ਸਾਰੀਆਂ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਹਨ। ਅੱਜ ਅਸੀਂ ਇੱਕ ਵਾਰ ਫਿਰ ਅਕਾਲੀ ਦਲ ਨਾਲ ਆਪਣਾ ਰਿਸ਼ਤਾ ਸ਼ੁਰੂ ਕਰਨ ਜਾ ਰਹੇ ਹਾਂ। ਚੋਣਾਂ ਵੇਲੇ ਹੀ ਨਸ਼ਿਆਂ ਤੇ ਬੇਅਦਬੀ ਦਾ ਮੁੱਦਾ ਉਠਾਇਆ ਜਾਂਦਾ ਹੈ। ਇਹ ਸਭ ਚੋਣਾਂ ਲਈ ਕੀਤਾ ਜਾ ਰਿਹਾ ਹੈ।

ਬ੍ਰਹਮਪੁਰਾ (Ranjit Singh Brahmpura ) ਨੇ ਕਿਹਾ ਕਿ ਅਸੀਂ ਭਾਜਪਾ ਨਾਲ ਨਹੀਂ ਜਾ ਸਕਦੇ। ਇਸ ਲਈ ਅਕਾਲੀ ਦਲ ਨਾਲ ਖੜ੍ਹੇ ਹੋਏ ਹਾਂ। ਜਦੋਂ ਅਸੀਂ ਆਪਣੀ ਨਵੀਂ ਪਾਰਟੀ ਬਣਾਈ ਸੀ ਤਾਂ ਉਸ ਦਾ ਨਾਂ ਵੀ ਅਕਾਲੀ ਦਲ ਰੱਖਿਆ ਗਿਆ ਸੀ। ਇਸ ਲਈ ਅਸੀਂ ਕਦੇ ਵੀ ਅਕਾਲੀ ਦਲ ਤੋਂ ਵੱਖ ਨਹੀਂ ਹੋਏ।

ਦੱਸ ਦਈਏ ਕਿ ਸੁਖਬੀਰ ਦੀ ਵਧਦੀ ਸਰਦਾਰੀ ਨੂੰ ਦੇਖਦਿਆਂ ਰਣਜੀਤ ਬ੍ਰਹਮਪੁਰਾ ਨੇ ਅਕਾਲੀ ਦਲ ਛੱਡਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ‘ਤੇ ਕਈ ਦੋਸ਼ ਵੀ ਲਗਾਏ ਸੀ। ਇਸ ਤੋਂ ਬਾਅਦ ਢੀਂਡਸਾ ਨਾਲ ਮਿਲ ਕੇ ਉਨ੍ਹਾਂ ਨੇ ਸੰਯੁਕਤ ਅਕਾਲੀ ਦਲ ਦਾ ਗਠਨ ਕੀਤਾ। ਹਾਲਾਂਕਿ ਹੁਣ ਢੀਂਡਸਾ ਦੇ ਭਾਜਪਾ ਨਾਲ ਗਠਜੋੜ ਦੇ ਵਿਰੋਧ ‘ਚ ਉਹ ਅਕਾਲੀ ਦਲ ‘ਚ ਵਾਪਸੀ ਕਰ ਰਹੇ ਹਨ।ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਵੱਲੋਂ ਬੱਬੂ ਮਾਨ ਮੀਟਿੰਗ, ਮੁਲਾਕਾਤ ਮਗਰੋਂ ਕਹੀ ਇਹ ਗੱਲ

LEAVE A REPLY

Please enter your comment!
Please enter your name here