ਮਾਨਸਾ 5 ਸਤੰਬਰ (ਸਾਰਾ ਯਹਾ, ਅਮਨ ਮਹਿਤਾ):ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬੋਹਾ( ਮਾਨਸਾ
)ਆਪਣੀਆਂ ਵਿੱਦਿਅਕ ,ਖੇਡ ਅਤੇ ਸੱਭਿਆਚਾਰਕ ਪ੍ਰਾਪਤੀਆਂ ਕਰਕੇ ਚਰਚਾ ਵਿੱਚ ਰਿਹਾ ਹੈ।ਇਹਨਾਂ ਪ੍ਰਾਪਤੀਆਂ ਦੀ ਕੜੀ ਵਿੱਚ ਸੰਸਥਾ ਦੇ
ਬਲਵਿੰਦਰ ਸਿੰਘ ਪੰਜਾਬੀ ਮਾਸਟਰ ਜੀ ਦਾ ਨਾਮ ਹਮੇਸ਼ਾਂ ਜੁੜਿਆ ਰਹਿੰਦਾ।ਚਾਹੇ ਸੌ ਪ੍ਰਤੀਸ਼ਤ ਨਤੀਜਿਆਂ ਦੀ ਗੱਲ ਹੋਵੇ ,ਚਾਹੇ ਖੇਡਾਂ ਵਿੱਚ
ਨੈਸ਼ਨਲ ਪੱਧਰੀ ਦੀਆਂ ਪ੍ਰਾਪਤੀ ਦਾ ਜ਼ਿਕਰ ਹੋਵੇ।ਹਰ ਰਾਜ,ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਦਿਵਸਾਂ ਨੂੰ ਵਿਦਿਆਰਥੀਆਂ ਵਿੱਚ ਹੁਨਰ
ਵਿਕਸਿਤ ਕਰਨ ਲਈ ਵੱਖ -ਵੱਖ ਪ੍ਰੋਗਰਾਮ ਕਰਵਾਉਣੇ।ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਅੰਤਰਗਤ ਸੈਸ਼ਨ 2018-19 ਤੋਂ ਅੱਜ ਤੱਕ ਪੰਜਾਬੀ
ਵਿਸ਼ੇ ਦੇ ਮਡਿਊਲ ਤਿਆਰ ਕਰਨ ਦਾ ਕਾਰਜ ਵੀ ਬਾਖੂਬੀ ਨਿਭਾਇਆ ।ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਜਾਂਦੇ ਅੱਜ ਦੇ ਸ਼ਬਦ
ਪੰਜਾਬੀ ਵਿੱਚ ਬਤੌਰ ਟੀਮ ਮੈਂਬਰ ਕਾਰਜ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਕਰਫਿਊ
/ਤਾਲਾਬੰਦੀ ਦੌਰਾਨ ਦੂਰਦਰਸ਼ਨ ਚੈਨਲ ਲਈ ਲੈਕਚਰ ਤਿਆਰ ਕਰਨਾ ਅਤੇ ਬਤੌਰ ਸਟੇਟ ਰਿਸੋਰਸ ਪਰਸਨ ਪੰਜਾਬੀ ਦੇ ਕਾਰਜ ਕਰਦਿਆਂ
ਪੂਰੇ ਪੰਜਾਬ ਦੇ ਲੈਕਚਰਾਰ ਨੂੰ ਪੰਜਾਬੀ ਵਿਸ਼ੇ ਦੇ ਅਧਿਆਪਨ ਬਾਰੇ ਜਾਣਕਾਰੀ ਦੇਣਾ ਵੀ ਮੁੱਢਲੀ ਕਤਾਰ ਵਿੱਚ ਖੜ੍ਹਾ ਕਰ ਦਿੰਦਾ ਹੈ।ਸਿੱਖਿਆ
ਵਿਭਾਗ ਪੰਜਾਬ ਵੱਲੋਂ ਦੂਰਦਰਸ਼ਨ ਚੈਨਲ ਲਈ ਲੈਕਚਰ ਤਿਆਰ ਕਰਨ ਹਿੱਤ ਬਤੌਰ ਸਟੇਟ ਰਿਸੋਰਸ ਪਰਸਨ ਪੰਜਾਬੀ ਦੇ ਤੌਰ ‘ਤੇ ਮਾਨਸਾ
ਦੀ ਅਗਵਾਈ ਕੀਤੀ , ਟੀਮ ਮਾਨਸਾ ਵੱਲੋਂ ਲਗਪਗ ਅੱਧਾ ਸੈਂਕੜਾ ਲੈਕਚਰ ਤਿਆਰ ਕਰਕੇ ਸਿੱਖਿਆ ਵਿਭਾਗ ਪੰਜਾਬ ਨੂੰ ਭੇਜੇ ।ਖੇਡਾਂ ਦੇ ਖੇਤਰ
ਵਿੱਚ ਬਤੌਰ ਜਨਰਲ ਮੈਨੇਜਰ ਸ਼ੂਟਿੰਗ ਅਤੇ ਹੁੱਪ ਕਵਾਂਡੋ ਖੇਡ ਲਈ ਭੋਪਾਲ ( ਮੱਧ ਪ੍ਰਦੇਸ਼ ) ਵਿਖੇ ਡਿਊਟੀ ਦਿੱਤੀ ।ਇਸ ਸਮੇਂ 42 ਮੈਡਲ
ਸਿੱਖਿਆ ਵਿਭਾਗ ਪੰਜਾਬ ਦੀ ਝੋਲੀ ਪਾਏ।ਸਕੂਲ ਦੇ ਵਿਦਿਆਰਥੀਆਂ ਦੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਅਗਵਾਈ ਕੀਤੀ।ਪੰਜਾਬ ਸੂਬੇ ਦੀ
ਪੰਜਾਹਵੀਂ ਵਰ੍ਹੇਗੰਢ ਮੌਕੇ ਸਕੂਲ ਦੇ ਸੌਲ੍ਹਾਂ ਵਿਦਿਆਰਥੀਆਂ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ।ਕੁਇਜ਼ ਮੁਕਾਬਲਿਆਂ ਵਿੱਚੋਂ ਪੰਜਾਬ
ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ।ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਵਿਕਸਤ ਕਰਨ ਲਈ ਕੰਧ ਪੱਤ੍ਰਿਕਾ ਦਾ ਅਯੋਜਨ ਕੀਤਾ ਅਤੇ
ਹੱਥ ਲਿਖਤ ਮੈਗਜ਼ੀਨ ਤਿਆਰ ਕੀਤਾ ।ਵੱਖ- ਵੱਖ ਮੈਗਜ਼ੀਨਾਂ ਵਿੱਚ ਦੀਆਂ ਰਚਨਾਵਾਂ ਪ੍ਰਕਾਸ਼ਿਤ ਹੋਇਆਂ।ਲੇਖ ਲਿਖਣ ਮੁਕਾਬਲੇ ਵਿੱਚ ਦੋ ਵਾਰ
ਰਾਜ ਪੱਧਰੀ ਮੁਕਾਬਲੇ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ । ਬਤੌਰ ਪ੍ਰੋਗਰਾਮ ਅਫ਼ਸਰ ਕੌਮੀ ਸੇਵਾ ਯੋਜਨਾ ਦੇ ਅੰਤਰਗਤ
ਅਨੇਕਾਂ ਛਾਂਦਾਰ, ਸਜਾਵਟੀ ਪੌਦੇ ਲਗਾਏ ਅਤੇ ਵੱਖ – ਵੱਖ ਗਤੀਵਿਧੀਆਂ ਕਰਵਾਈਆਂ ।ਨਸ਼ਿਆਂ ਦੀ ਬੁਰਾਈ ਪ੍ਰਤੀ ਵਿਦਿਆਰਥੀਆਂ ਨੂੰ
ਜਾਗਰੂਕ ਕੀਤਾ ਅਤੇ ਮਿਸ਼ਨ ਫ਼ਤਹਿ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਅਤੇ ਮਾਸਕ ਵੰਡੇ।ਸਵੀਪ ਅਧੀਨ ਜ਼ਿਲ੍ਹਾ
ਪੱਧਰੀ ਗਤੀਵਿਧੀਆਂ ਲਈ ਦੋ ਵਾਰ ਬੈਸਟ ਨੋਡਲ ਅਫ਼ਸਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ।ਇਹਨਾਂ ਕਾਰਜਾਂ ਕਰਕੇ ਅਨੇਕਾਂ ਵਾਰ
ਨੈਸ਼ਨਲ, ਰਾਜ ਅਤੇ ਜ਼ਿਲ੍ਹਾ ਪੱਧਰੀ ਸਨਮਾਨ ਹੋਇਆ।ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਮੌਕੇ ਸੰਸਥਾ ਦੇ ਅਧਿਆਪਕ
ਬਲਵਿੰਦਰ ਸਿੰਘ ਪੰਜਾਬੀ ਮਾਸਟਰ ਦਾ ਸਟੇਟ ਐਵਾਰਡ ਨਾਲ਼ ਸਨਮਾਨ ਕੀਤਾ ਗਿਆ ।ਇਸ ਪ੍ਰਾਪਤੀ ਲਈ ਪ੍ਰਿੰਸੀਪਲ ਰੂਬੀ ਅਤੇ ਸਮੂਹ
ਸਟਾਫ਼ ਨੇ ਵਧਾਈਆਂ ਦਿੱਤੀਆਂ।ਸਮੂਹ ਕਸਬਾ ਵਾਸੀਆਂ ਅਤੇ ਕਲੱਬਾਂ ਨੇ ਇਸ ਪ੍ਰਾਪਤੀ ‘ਤੇ ਖ਼ੁਸ਼ੀ ਜਾਹਿਰ ਕੀਤੀ ।