ਬੋਹਾ ਰਜਵਾੜੇ ਲਈ ਤੀਹ ਕਰੋੜ ਦੀ ਮਨਜ਼ੂਰੀ ਬੁਢਲਾਡਾ ਹਲਕੇ ਲਈ ਵੱਡਾ ਤੋਹਫ਼ਾ -ਬੀਬੀ ਭੱਟੀ

0
63

ਬੋਹਾ 12,ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਜਿਸ ਦੀ ਗਵਾਹੀ ਹਾਲ ਹੀ ਵਿੱਚ ਪੇਸ਼ ਕੀਤੇ ਗਏ ਬਜਟ ਤੋਂ ਮਿਲਦੀ ਹੈ  ।ਕਿਉਂਕਿ ਇਹ ਬਜਟ ਹਰ ਵਰਗ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਵੇਗਾ  ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਸੇਵਾਦਾਰ  ਬੀਬੀ ਰਣਜੀਤ ਕੌਰ ਭੱਟੀ ਨੇ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ  ।ਬੀਬੀ ਭੱਟੀ ਨੇ ਆਖਿਆ ਕਿ ਇਸ ਬਜਟ ਵਿਚ ਜਿੱਥੇ ਬੁਢਾਪਾ ਪੈਨਸ਼ਨ ਸਾਢੇ ਸੱਤ ਸੌ ਤੋਂ ਵਧਾ ਕੇ ਪੰਦਰਾਂ ਸੌ ਮਹਿਲਾਵਾਂ ਲਈ ਬੱਸ ਸਫ਼ਰ ਮੁਫ਼ਤ ਬੇਜ਼ਮੀਨੇ ਕਿਸਾਨਾਂ  ਲਈ ਕਰਜ਼ਾ ਮੁਆਫੀ  ਇੱਕ ਜੁਲਾਈ ਤੋਂ ਛੇਵਾਂ ਪੇ ਕਮਿਸ਼ਨ ਲਾਗੂ  ਕਿਸਾਨਾਂ ਲਈ ਮੁਫ਼ਤ ਬਿਜਲੀ ਲਈ ਅਤੇ  ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਵਰਗੀਆਂ ਸਕੀਮਾਂ ਪੰਜਾਬ ਦੇ ਹਰ ਵਰਗ ਲਈ ਫ਼ਾਇਦੇਵੰਦ ਸਾਬਿਤ   ਹੋਣਗੀਆਂ  ।ਬੀਬੀ ਭੱਟੀ ਨੇ ਆਖਿਆ ਕਿ ਬੋਹਾ ਖੇਤਰ ਦੇ ਕੁਝ  ਪਿੰਡਾਂ ਨੂੰ ਟੇਲਾਂ ਤੇ ਪਾਣੀ ਪੂਰਾ ਨਾ ਪਹੁੰਚਣ ਕਾਰਨ ਬਹੁਤ  ਸਮੱਸਿਆ ਆ ਰਹੀ ਸੀ  ਜਿਸ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਪਿਛਲੇ ਸਮੇਂ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਬੰਧਤ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ  ਜਿਸ ਉਪਰੰਤ ਮਾਣਯੋਗ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੇ ਹੁਣ ਇਸ ਰਜਬਾਹੇ ਨੂੰ ਪੱਕਾ ਕਰਨ ਲਈ ਤੀਹ ਕਰੋੜ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ  ।ਕਾਂਗਰਸੀ ਆਗੂ ਨੇ ਆਖਿਆ ਕਿ ਉਹ ਹਲਕੇ ਦੀਆਂ ਸਿਹਤ ਸੇਵਾਵਾਂ ਸਿੱਖਿਆ ਖੇਤਰ ਸੰਬੰਧੀ ਅਤੇ ਆਮ ਲੋਕਾਂ ਦੀਆਂ ਹੋਰ ਮੁਸ਼ਕਿਲਾਂ ਸੰਬੰਧੀ ਹੱਲ ਕਰਨ ਲਈ ਵੀ ਸਬੰਧਤ  ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਚਾਰ  ਕਰ ਰਹੇ  ।

LEAVE A REPLY

Please enter your comment!
Please enter your name here