ਬੋਹਾ 04 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ )ਮੈਡੀਕਲ ਪ੍ਰੈਕਟੀਸਨਰਜ ਅਸੋਸੀੲਸ਼ਨ ਪੰਜਾਬ ਵੱਲੋਂ ਮੁਲਕ ਦੇ ਮੌਜੂਦਾ ਹਾਲਾਤਾਂ ਵਾਰੇ ਅਤੇ ਪੰਜਾਬ ਦੀਆਂ ਸਮੇਂ ਸਮੇਂ ਆਈਆਂ ਸਰਕਾਰਾਂ ਵੱਲੋਂ ਕੀਤੇ ਗਏ ਲੋਕ ਵਿਰੋਧੀ ਫੈਸਲਿਆਂ ਉੋਪਰ ਵਿਚਾਰ ਚਰਚਾ ਕਰਨ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਬੋਹਾ ਵਿਖੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਵੱਖ ਵੱਖ ਬਲਾਕਾਂ ਤੋਂ ਬਲਾਕ ਭੀਖੀ ਦੇ ਪ੍ਰਧਾਨ ਸੱਤਪਾਲ ਰਿਸ਼ੀ,ਬਲਾਕ ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਬਲਾਕ ਮਾਨਸਾ ਅਤੇ ਇਨ੍ਹਾਂ ਦੇ ਨਾਲ ਸਾਰੇ ਬਲਾਕਾਂ ਦੇ ਸੀਨੀਅਰ ਆਗੂ ਸਾਥੀ ਇਸ ਮੀਟਿੰਗ ਤੇ ਪਹੁੰਚੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਉਚੇਚੇ ਤੌਰ ਤੇ ਪਹੁੰਚੇ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ, ਸਕੱਤਰ ਹਰਚੰਦ ਸਿੰਘ ਮੱਤੀ , ਵਿੱਤ ਸਕੱਤਰ ਗਮਦੂਰ ਸਿੰਘ ਅਸ਼ੋਕ ਕੁਮਾਰ ਗਾਮੀਵਾਲਾ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਮਾਲਕਾਂ ਨਾਲ ਬਿਜਲੀ ਖਰੀਦ ਸੰਬੰਧੀ ਜੋ ਸਮਝੌਤਾ ਕੀਤਾ ਗਿਆ ਉਹ ਨਿਰੋਲ ਲੋਕ ਵਿਰੋਧੀ ਫੈਸਲਾ ਹੈ, 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਰਾਹੀ ਇਹ ਵਾਅਦਾ ਕੀਤਾ ਗਿਆ ਸੀ ਕਿ ਉਕਤ ਬਿਜਲੀ ਖਰੀਦ ਸਮਝੌਤਾ ਰੱਦ ਕੀਤਾ ਜਾਵੇਗਾ ਪਰ ਅੱਜ ਤੱਕ ਉਕਤ ਸ਼ਮਝੌਤਾ ਰੱਦ ਨਹੀਂ ਕੀਤਾ ਗਿਆ । ਇਸ ਤੋਂ ਇਲਾਵਾ ਵੀ ਇਹ ਵਾਆਦਾ ਕੀਤਾ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਬਨਣ ਤੇ ਹਰ ਘਰ ਨੌਕਰੀ, ਕਿਸਾਨਾਂ ਦਾ ਕਰਜਾ ਮੁਆਫ, ਨਸ਼ਾ ਮੁਕਤੀ ਅਤੇ ਪਿੰਡਾਂ ਤੇ ਸਹਿਰਾਂ ਵਿੱਚ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸਨਰਾਂ ਨੂੰ ਸਿਿਖਆ ਦੇ ਕੇ ਸਿਹਤ ਸੇਵਾਵਾਂ ਦੇਣ ਵਾਰੇ ਪ੍ਰਮਾਣ ਪੱਤਰ ਦਿੱਤੇ ਜਾਣਗੇ ਪਰ ਕੋਈ ਵੀ ਵਾਅਦਾ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ । ਅੱਜ ਮਜ਼ਦੂਰ, ਮੁਲਾਜ਼ਮ ਹਰ ਵਰਗ ਆਪਣੇ ਮੰਗਾਂ ਮਸਲਿਆਂ ਨੂੰ ਲੈਕੇ ਸੜਕਾਂ ਤੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ ।ਮੌਜੂਦਾ ਹਾਲਤਾਂ ਉੋਪਰ ਚਾਨਣਾ ਪਾਉਂਦੇ ਹੋਏ ਆਗੂਆਂ ਨੇ ਕਿਹਾ ਕਿ ਨੈਸ਼ਨਲ ਪੱਧਰ ਤੇ ਚੱਲ ਰਿਹਾ ਕਿਸਾਨ ਅੰਦੋਲਨ ਜੋ ਅੱਜ ਸੰਸਾਰ ਪੱਧਰ ਤੇ ਚਰਚਾ ਦਾ ਵਿਸਾ ਬਣਿਆ ਹੋਇਆ ਹੈ ਤੇ ਕੁੱਝ ਬਾਹਰੀ ਮੁਲਕਾਂ ਵੱਲੋਂ ਵੀ ਹਮਾਇਤ ਮਿਲੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਵੱਖ ਵੱਖ ਜਿਿਲ੍ਹਆਂ ਬਲਾਕਾਂ ਵੱਲੋਂ ਇਸ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਅੰਦਰ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦੀ ਉਹ ਸਲਾਘਾ ਕਰਦੇ ਹਨ । ਜਥੇਬੰਦੀ ਵੱਲੋਂ 2022 ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਅਤੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਸਿਆਸੀ ਪਾਰਟੀਆਂ ਦੀ ਵਾਅਦਾ ਖਿਲਾਫੀ ਅਤੇ ਲਏ ਗਏ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ ਉਠੇ ਰੋਹ (ਵੋਟਾਂ ਵੇਲੇ ਬਾਪੂ ਕਹਿੰਦੇ, ਮੁੜਕੇ ਸਾਡੀ ਸਾਰ ਨਾ ਲੈਂਦੇ) ਨੂੰ ਵੇਖਦੇ ਹੋਏ , ਸਰਕਾਰ ਖਿਲਾਫ 5 ਜੁਲਾਈ ਤੋਂ 20 ਜੁਲਾਈ ਤੱਕ *ਬੈਨਰ – ਵਾਰ* ਅਤੇ ਝੰਡਾ ਮਾਰਚ ਕਰਕੇ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਅਤੇ ਕੀਤੇ ਗਏ ਲੋਕ ਵਿਰੋਧੀ ਫੈਸਲਿਆਂ ਬਾਰੇ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਵਿੱਢੀ ਜਾ ਰਹੀ ਹੈ । ਇਹ ਮੁਹਿੰਮ 5 ਜੁਲਾਈ 2021 ਤੋਂ ਬਲਾਕ ਬਰੇਟਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਇਸ ਮੁਹਿੰਮ ਤਹਿਤ ਹਰ ਪਿੰਡ ਵਿੱਚ ਮੇਨ ਮੇਨ ਜਗ੍ਹਾ ਉਪਰ ਇਹ ਬੈਨਰ ਲਾਏ ਜਾਣਗੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਜਾਂ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਦੇ ਨਾਮ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ । ਇਸ ਮੀਟਿੰਗ ਅੰਦਰ ਡਾ ਜਲਵਿੰਦਰ ਸਿੰਘ ਡਾ ਅਵਤਾਰ ਸਿੰਘ ਡਾ ਕੁਲਵੰਤ ਸਿੰਘ,ਡਾ ਸੁਭਾਸ਼ ਡਾ ਗੁਰਦਰਸ਼ਨ ਸਿੰਘ ਜੱਸੜ ਡਾ ਚਰਨਜੀਤ ਸਿੰਘ ਡਾ ਹਰਦੀਪ ਸਿੰਘ ਡਾ ਮੰਗਤ ਸਿੰਘ ਡਾ ਸਤਵੰਤ ਸਿੰਘ ਡਾ ਨੈਬ ਸਿੰਘ ਲੱਖਾ ਸਿੰਘ ਆਦਿ ਹਾਜ਼ਰ ਸਨ ।