*ਬੋਹਾ ਬਿਜਲੀ ਦਫ਼ਤਰ ਵਾਲੀ ਗਲੀ ਵਿਚ ਪੱਟੇ ਟੋਇਆਂ ਕਾਰਨ ਰਾਹਗੀਰ ਪਰੇਸ਼ਾਨ*

0
14

ਬੋਹਾ 03,ਅਪ੍ਰੈਲ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ  )-ਬੋਹਾ ਦੇ ਬਿਜਲੀ ਦਫ਼ਤਰ ਵਾਲੀ ਗਲੀ ਵਿਚੋਂ ਪਾਣੀ ਦੀ ਨਿਕਾਸੀ ਲਈ ਹੋਲ ਬਣਾਏ ਜਾਣ ਲਈ ਪੁੱਟੇ ਗਏ ਟੋਇਆਂ ਕਾਰਨ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ  ।ਲੋਕਾਂ ਦਾ ਕਹਿਣਾ ਹੈ ਕਿ ਇਹ ਪ੍ਰਮੁੱਖ ਗਲੀ ਹੈ ਜਿਸ ਜਿਸ ਉੱਪਰ ਥਾਣਾ ਬਿਜਲੀ ਦਫ਼ਤਰ ਸਕੂਲ ਵਗੈਰਾ ਜਾਣ ਲਈ ਆਵਾਜਾਈ  ਬਣੀ ਰਹਿੰਦੀ ਹੈ  ।ਪਰ ਪਿਛਲੇ ਕੁਝ ਦਿਨਾਂ ਤੋਂ ਇੱਥੇ ਪੱਟੇ ਗਏ ਦਰਜਨ ਦੇ ਕਰੀਬ ਟੋਇਆਂ ਕਾਰਨ ਰਾਹਗੀਰ ਕਾਫੀ ਪ੍ਰੇਸ਼ਾਨ ਹਨ ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ ।ਵੇਖਿਆ ਗਿਆ ਹੈ ਕਿ ਟੋਏ ਕਾਫ਼ੀ ਡੂੰਘੇ ਹਨ ਅਤੇ ਰਾਤ ਸਮੇਂ ਇਨ੍ਹਾਂ ਨੂੰ ਦਿਖਾਈ ਨਾ ਦੇਣ ਕਾਰਨ ਕੋਈ ਵੀ ਵਾਹਨ ਚਾਲਕ ਇਸ ਵਿਚ ਡਿੱਗ ਸਕਦਾ ਹੈ ਕਿਉਂਕਿ ਇਸ ਗਲੀ ਵਿਚ ਕੋਈ ਵੀ ਵਿਕਾਸ ਕਾਰਜ ਚਲਦਾ ਦਰਸਾਉਣ ਲਈ ਸੂਚਕ ਬੋਰਡ ਨਹੀਂ ਲਗਾਇਆ ਗਿਆ  ।  ਗਲੀ ਨਾਲ ਸਬੰਧਤ ਦੁਕਾਨਦਾਰਾਂ ਅਤੇ ਆਮ ਰਾਹਗੀਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਟੋਇਆਂ ਨੂੰ ਜਿਸ ਵੀ ਮਕਸਦ ਲਈ ਪੁੱਟਿਆ ਗਿਆ ਹੈ ਉਹ ਕੰਮ ਨੇਪਰੇ ਚਾੜ੍ਹ ਕੇ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦਾ ਹਾਦਸਾ ਹੋਣ  ਤੂੰ ਬਚਤ ਰਹਿ ਸਕੇ  ।ਕੀ ਕਹਿਣਾ ਕਾਰਜਸਾਧਕ ਅਫਸਰ ਦਾ  ???ਇਸ ਸਬੰਧੀ ਕਾਰਜ ਸਾਧਕ ਅਫਸਰ ਵਿਜੇ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਆਖਿਆ ਕਿ ਕੁਝ ਸਮਾਂ ਪਹਿਲਾਂ ਇਸ ਮੁਹੱਲੇ ਦੇ ਕੌਂਸਲਰ   ਅਤੇ  ਮੋਹਤਵਾਰ ਉਨ੍ਹਾਂ ਨੂੰ ਮਿਲਣ ਲਈ ਆਏ ਸਨ  ਜਿਨ੍ਹਾਂ ਨੇ ਪਾਣੀ ਦੀ ਨਿਕਾਸੀ ਲਈ ਇਥੇ ਹੌਲ ਬਣਾਏ ਜਾਣ ਦੀ ਮੰਗ ਕੀਤੀ ਸੀ  ਜਿਸ ਲਈ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਹੋਣ ਉਪਰੰਤ ਇਸ ਸਮੱਸਿਆ ਦਾ ਹੱਲ ਕਰਵਾ ਦੇਣਗੇ  ਪਰ ਮੁਹੱਲਾ ਵਾਸੀਆਂ ਨੇ ਬਾਰਸ਼ ਦੇ ਸੀਜ਼ਨ ਨੂੰ ਦੇਖਦੇ ਹੋਏ ਖ਼ੁਦ ਹੀ ਆਪਣੇ ਵੱਲੋਂ ਇਹ ਟੋਏ ਪੁਟਵਾ ਕੇ  ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ  ਅਤੇ ਜੇਕਰ ਇਹ ਜਲਦੀ ਨੇਪਰੇ ਨਾ ਚੜ੍ਹਿਆ ਤਾਂ ਨਗਰ ਪੰਚਾਇਤ ਖ਼ੁਦ ਇਸ ਕੰਮ ਨੂੰ ਨੇਪਰੇ ਚਾੜ੍ਹਨ ਦੇ ਯਤਨ ਕਰੇਗੀ  ।

ਕੀ ਕਹਿਣਾ ਹੈ ਕੌਂਸਲਰ ਦਾ  ?-ਇਸ ਸਮੱਸਿਆ ਸਬੰਧੀ ਇਸ ਵਾਰਡ ਦੇ ਕੌਂਸਲਰ ਊਸ਼ਾ ਰਾਣੀ ਅਤੇ ਉਨ੍ਹਾਂ ਦੇ ਪੁੱਤਰ ਬ੍ਰਹਮਦੇਵ ਮੰਗਲਾ ਨੇ ਦੱਸਿਆ  ਕਿ ਉਨ੍ਹਾਂ ਨਗਰ ਪੰਚਾਇਤ ਚੋਣਾਂ ਤੋਂ ਪਹਿਲਾਂ ਵਾਰਡ  ਦੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਸਬੰਧੀ ਨਗਰ ਪੰਚਾਇਤ ਦੇ  ਦਫ਼ਤਰ  ਲਿਖਤੀ ਮੰਗ ਕੀਤੀ ਸੀ ਪਰ ਹਾਲੇ ਤੱਕ ਇਸ ਸਮੱਸਿਆ ਦਾ ਨਗਰ ਪੰਚਾਇਤ ਨੇ ਕੋਈ ਹੱਲ ਨਹੀਂ ਕੀਤਾ  ।ਹੁਣ ਕਿਉਂਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਾਰਡ ਵਾਸੀਆਂ ਨਾਲ ਮੁਹੱਲੇ ਦੇ ਪਾਣੀ ਦੀ ਨਿਕਾਸੀ ਕਰਨ ਦਾ ਵਾਅਦਾ ਕੀਤਾ ਸੀ  ਇਸ ਲਈ ਚੋਣ ਜਿੱਤਣ ਤੋਂ ਬਾਅਦ ਉਹ ਇਸ ਵਾਅਦੇ ਨੂੰ ਪੂਰਾ ਕਰਨ ਲਈ ਮੁਹੱਲੇ ਦੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਇੱਥੇ ਡਿੱਗੀਆਂ ਬਣਾ ਰਹੇ ਹਨ ਜਿਸ ਦਾ ਖਰਚਾ ਉਹ ਵਿਆਜ ਉੱਪਰ ਪੈਸੇ  ਲੈ ਕੇ ਖੁਦ ਕਰ ਰਹੇ ਹਨ  ।ਜਦੋਂ ਕਿ ਇਹ ਕੰਮ ਟੈਂਡਰਾਂ ਮੁਤਾਬਕ ਜਦੋਂ ਟਾਇਮ ਪਾਈਪ ਲਾਈਨ ਪਾਈ ਸੀ ਉਦੋਂ ਹੀ ਹੋਣਾ ਚਾਹੀਦਾ ਸੀ  । ਉਨ੍ਹਾਂ ਕਿਹਾ ਕਿ ਲੇਬਰ ਦੀ ਸਮੱਸਿਆ ਕਾਰਨ ਕੰਮ ਵਿੱਚ ਥੋੜ੍ਹੀ ਦੇਰੀ ਹੋਈ ਹੈ ਅਤੇ ਜਲਦੀ ਹੀ ਕੰਮ ਨੇਪਰੇ ਚਾੜ੍ਹ ਕੇ ਟੋਏ ਭਰ ਦਿੱਤੇ ਜਾਣਗੇ  ।

LEAVE A REPLY

Please enter your comment!
Please enter your name here