ਬੋਹਾ 3 ਮਈ (ਸਾਰਾ ਯਹਾਂ/ਪੱਤਰ ਪ੍ਰੇਰਕ )-ਬੀਤੇ ਕੱਲ੍ਹ ਵੀਕੈਂਡ ਲਾਕਡਾਊਨ ਡੌਨ ਦੌਰਾਨ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਦੀ ਕਵਰੇਜ ਕਰ ਰਹੇ ਪੱਤਰਕਾਰ ਦਰਸ਼ਨ ਹਾਕਮਵਾਲਾ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਬਦਸਲੂਕੀ ਬਹੁਤ ਹੀ ਮੰਦਭਾਗੀ ਘਟਨਾ ਹੈ ਜੋ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਸਿੱਧੂ ਨੇ ਕੀਤਾ।ਉਨ੍ਹਾਂ ਆਖਿਆ ਕਿ ਅੱਜ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕ ਡਾਊਨ ਕਾਰਨ ਜਿੱਥੇ ਛੋਟੇ ਦੁਕਾਨਦਾਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਧਨਾਢ ਠੇਕੇਦਾਰ ਲੋਕਾਂ ਦੀ ਰੱਜ ਕੇ ਲੁੱਟ ਕਰ ਰਹੇ ਹਨ।ਬਲਾਕ ਪ੍ਰਧਾਨ ਨੇ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਨੇ ਸਕੂਲ ਕਾਲਜ ਵਰਗੀਆਂ ਅਤਿ ਜ਼ਰੂਰੀ ਸੇਵਾਵਾਂ ਬੰਦ ਕਰ ਰੱਖੀਆਂ ਹਨ ਉੱਥੇ ਠੇਕਿਆਂ ਵਰਗੀਆਂ ਬੇਲੋੜੀਆਂ ਚੀਜ਼ਾਂ ਨੂੰ ਖੁੱਲ੍ਹਵਾ ਕੇ ਪ੍ਰਸ਼ਾਸਨ ਕੀ ਸਿੱਧ ਕਰਨਾ ਚਾਹੁੰਦਾ ਹੈ।ਜਥੇਬੰਦੀ ਦੇ ਬਲਾਕ ਸਕੱਤਰ ਸਤਨਾਮ ਗੁਰੂ ਅਤੇ ਖਜ਼ਾਨਚੀ ਕੁਲਵੰਤ ਸਿੰਘ ਅੱਕਾਂਵਾਲੀ ਨੇ ਆਖਿਆ ਕਿ ਜੇਕਰ ਉਕਤ ਪੱਤਰਕਾਰ ਨਾਲ ਕੀਤੀ ਬਦਸਲੂਕੀ ਦਾ ਇਨਸਾਫ ਨਾ ਕੀਤਾ ਗਿਆ ਤਾਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪ੍ਰੈੱਸ ਕਲੱਬ ਬੋਹਾ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇਗੀ ਅਤੇ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਸਾਥ ਦੇਵੇਗੀ ।