ਬੈਂਕ ਹੈਕਰ ਨੇ ਕਿਸਾਨ ਦੇ ਖਾਤੇ ‘ਚੋ ਕਢਵਾਈ ਹਜਾਰਾਂ ਦੀ ਨਕਦੀ, ਪੁਲਿਸ ਜਾਂਚ ‘ਚ ਜੁਟੀ

0
41

ਬੁਢਲਾਡਾ 10 ਜੁਲਾਈ ( (ਸਾਰਾ ਯਹਾ/ ਅਮਨ ਮਹਿਤਾ) ਕੇਂਦਰ ਦੀ ਮੋਦੀ ਸਰਕਾਰ ਦੀ ਡਿਜੀਟਲ਼ ਤਕਨੀਕ ਦੀ ਆੜ ਹੇਠ ਸਾਇਬਰ ਕਰਾਇਮ ਰਾਹੀ ਆਏ ਦਿਨ ਲੋਕਾਂ ਦੀ ਲੁੱਟ ਹੋ ਰਹੀ ਹੈ। ਛਾਤਰ ਦਿਮਾਗ ਦੇ ਲੋਕ ਘਰੇ ਬੈਠੇ ਲੋਕਾਂ ਦੇ ਬੈਂਕ ਖਾਤਿਆ  ਨੂੰ ਹਾਈਜੈਕ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸ਼ਾਹਮਣੇ ਆ ਰਹੇ ਹਨ। ਇੱਥੋ ਦੇ ਨੇੜਲੇ ਪਿੰਡ ਗੁਰਨੇਂ ਕਲਾਂ ਦੇ ਕਿਸਾਨ ਰਾਜ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਦੇ ਖਾਤੇ ਵਿੱਚੋ ਕਿਸੇ ਅਣਜਾਣ ਵਿਅਕਤੀ ਨੇ ਲੱਗਭੱਗ ਤਿੰਨ ਪੜਾਵਾਂ ਵਿੱਚ ਹਜਾਰਾਂ ਰੁਪਏ ਦੀ ਨਕਦੀ ਕਢਵਾ ਲਈ। ਸੂਚਨਾ ਦੇ ਆਧਾਰ ਤੇ ਉਪਰੋਕਤ ਵਿਅਕਤੀ ਦੇ ਖਾਤੇ ਵਿੱਚੋਂ 37600 ਰੁਪਏ ਨਿਕਲ ਚੱਕੇ ਹਨ। ਕਿਸਾਨ ਦੀ ਜੇਬ ਵਿੱਚ ਏ.ਟੀ.ਐੱਮ ਝੂਠੀ ਤਸੱਲੀ ਦੇ ਅਧਾਰਤ ਦਿਨੀਂ ਕਟੀ ਕਰ ਰਿਹਾ ਸੀ ਕਿ ਮੇਰੇ ਕੋਲ ਬੈਂਕ ਵਿੱਚ ਲੋੜ ਪੈਣ ਤੇ ਰਾਸ਼ੀ ਹੈ ਜੋ ਵਰਤ ਲਵਾਂਗਾ। ਪਰ ਉਸ ਦਾ ਏ.ਟੀ.ਐਮ ਮੋਬਾਇਲ ਤੇ ਇਤਲਾਹ ਦਿੱਤੇ ਬਿਨਾਂ ਹੀ ਬੈਂਕ ਹੈਕਰ ਨੇ ਖਾਲੀ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here