ਬੇਸਹਾਰਾ ਪੁਸ਼ੂਆ ਦੇ ਨਾਲ ਨਾਲ ਨੌਜਵਾਨ ਅਰੋੜ ਵੰਸ ਸਭਾ ਵੱਲੋਂ ਬਾਦਰਾ ਨੂੰ ਫਲ ਫਰੂਟ ਪਾਇਆਂ

0
112

ਮਾਨਸਾ, 09 (ਸਾਰਾ ਯਹਾ/ਹੀਰਾ ਸਿੰਘ ਮਿਤੱਲ):- ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਬੇਸਹਾਰਾ ਪੁਸ਼ੂਆ ਦੇ ਹਰੇ ਚਾਰੇ ਲਈ ਸੇਵਾ ਕਰਦੀ ਆ ਰਹੀ ਨੌਜਵਾਨ ਅਰੋੜ ਵੰਸ ਸਭਾ ਵੱਲੋਂ ਪਿੰਡ ਬਖਸੀਵਾਲਾ ਵਿਖੇ ਸੂਏ ਦੇ ਨਜਦੀਕ ਵੱਡੀ ਕਤਾਰ ਵਿੱਚ ਰਹਿੰਦੇ ਬਾਦਰਾ ਨੂੰ ਕੇਲੇ, ਟੋਫੀਆ, ਮਟਰ,ਟਮਾਟਰ ਆਦਿ ਫਲ ਫਰੂਟ ਖਵਾਇਆ ਗਿਆ,ਇਸ ਮੌਕੇ ਸਭਾ ਦੇ ਪ੍ਰਧਾਨ ਐਡਵੋਕੇਟ ਆਸੂ ਅਰੋੜਾ ਨੇ ਦੱਸਿਆ ਕਿ ਲਾਕਡਾਊਨ ਤੇ ਚੱਲਦਿਆਂ ਸਾਡੀ ਸਾਰੀ ਟੀਮ ਮੈਂਬਰਾ ਵੱਲੋਂ ਬੇਸਹਾਰਾ ਪੁਸ਼ੂਆ ਦੇ ਹਰੇ ਚਾਰੇ ਲਈ ਸੇਵਾ ਤਾਂ ਪਹਿਲਾ ਤੋਂ ਹੀ ਜਾਰੀ ਹੈ,ਪਰ ਕੁਛ ਜਾਨਵਰ ਇਹੋ ਜਿਹੇ ਹੁੰਦੇ ਹਨ ਜਿੰਨਾਂ ਵੱਲ ਸਾਡਾ ਧਿਆਨ ਨਹੀ ਜਾਦਾ,ਹੁਣ ਸਾਡੇ ਵੱਲੋਂ ਆਏ ਹਫਤੇ ਸੂਏ ਤੇ ਰਹਿੰਦੇ ਬਾਦਰਾ ਲਈ

ਫਲ ਫਰੂਟ ਦੀ ਸੇਵਾ ਕੀਤੀ ਜਾਦੀ ਹੈ,ਉਹਨਾਂ ਕਿਹਾ ਕਿ ਇੱਥੇ ਲੱਖਾ ਦੀ ਕਤਾਰ ਵਿੱਚ ਬਾਂਦਰ ਰਹਿੰਦੇ ਹਨ,ਤੇ ਉਹਨਾਂ ਪਿੰਡ ਦੇ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਹਨਾਂ ਵਾਸਤੇ ਕੋਈ ਮੰਦਰ ਬਣਾਇਆ ਜਾਵੇ,ਆਖਿਰ ਵਿੱਚ ਆਸੂ ਨੇ ਕਿਹਾ ਕਿ ਜੇ ਮੰਦਰ ਬਣਾਉਣ ਲਈ ਸਾਡੀ ਮੱਦਦ ਦੀ ਲੋੜ ਹੋਈ ਤਾਂ ਸਾਡੀ ਸਭਾ ਮੱਦਦ ਲਈ ਤਿਆਰ ਹੈ। ਇਸ ਮੌਕੇ ਉਨ੍ਹਾਂ ਨਾਲ ਰਿੰਕੂ,ਅਸ਼ੋਕ, ਗੁਨਸਮ, ਰੋਹਿਤ ਕਾਲਾ,ਹੈਪੀ ਪਾਰਸੂ ਆਦਿ ਹਾਜ਼ਰ ਸਨ ।

NO COMMENTS