*ਬਰੇਟਾ ਬੇਸ਼ਕੀਮਤੀ ਥਾਵਾਂ ਤੇ ਉਸਾਰੀ ਦੇ ਕਾਰਜ ‘ਚ ਹੋ ਰਹੀ ਦੇਰੀ ਨੂੰ ਲੈ ਕੇ ਲੋਕ ਚਿੰਤਤ*

0
14

ਬਰੇਟਾ 16,ਦਸੰਬਰ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ਦੀ ਕੈਟਲ ਸ਼ੈਡ ਅਤੇ ਡੀ.ਏ.ਵੀ ਸਕੂਲ ਵਾਲੀ ਥਾਂ ਤੇ ਨਵੇਂ
ਸਿਰੇ ਤੋਂ ਸ਼ੁਰੂ ਹੋਣ ਵਾਲੇ ਉਸਾਰੀ ਦੇ ਕਾਰਜ ‘ਚ ਹੋ ਰਹੀ ਦੇਰੀ ਨੂੰ ਲੈ ਕੇ ਸ਼ਹਿਰ
ਵਾਸੀਆਂ ‘ਚ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਅਤੇ ਬਹੁਤਿਆਂ ਨੂੰ ਡਰ ਸਤਾ
ਰਿਹਾ ਹੈ ਕਿ ਕਿਧਰੇ ਸਿਆਸੀ ਲੋਕਾਂ ਦੀ ਮਿਲੀ ਭੁਗਤ ਨਾਲ ਇਨ੍ਹਾਂ ਬੇਸ਼ਕੀਮਤੀ ਥਾਵਾਂ ਨੂੰ
ਵੇਚ ਹੀ ਨਾ ਦਿੱਤਾ ਜਾਵੇ । ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਦੇ
ਕੁਝ ਮੈਂਬਰਾਂ ਵੱਲੋਂ ਇਨ੍ਹਾਂ ਥਾਵਾਂ ਦੀਆਂ ਇਮਾਰਤਾਂ ਨੂੰ ਢਾਹੁਣ ਵੇਲੇ ਸ਼ਹਿਰ
ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਇਨ੍ਹਾਂ ਥਾਵਾਂ ਤੇ ਜਲਦ ਹੀ ਪਬਲਿਕ ਦੀ
ਸਹੂਲਤ ਲਈ ਅਲੀਸ਼ਾਨ ਇਮਰਾਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਪਰ
ਇੰਨਾ੍ਹ ਲੰਮਾਂ ਸਮਾਂ ਬੀਤਣ ਦੇ ਬਾਵਜੂਦ ਵੀ ਇਨ੍ਹਾਂ ਥਾਵਾਂ ਤੇ ਅੱਜ ਤੱਕ ਨੀਂਹ ਵੀ
ਨਹੀਂ ਧਰੀ ਗਈ । ਉਸਾਰੀ ਦੇ ਕਾਰਜ ਦੀ ਗੱਲ ਤਾਂ ਬਹੁਤ ਦੂਰ ਰਹੀ । ਇਹ ਥਾਵਾਂ ਹੁਣ ਆਵਰਾਂ
ਪਸ਼ੂਆਂ/ਜਾਨਵਰਾਂ ਦਾ ਰੈਣ ਬਸੇਰਾ ਬਣ ਕੇ ਰਹਿ ਗਈਆ ਹਨ । ਲੋਕਾਂ ਦੀ ਮੰਗ ਹੈ ਕਿ
ਡੀ.ਏ.ਵੀ. ਸਕੂਲ ਵਾਲੀ ਜਗਾ੍ਹ ਤੇ ਸ਼ਹਿਰ ਦੇ ਦੂਰ ਦੁਰਾਡੇ ਪੈਦੇ ਦਫਤਰ ਇੱਕਠੇ ਕੀਤੇ ਜਾਣ
ਅਤੇ ਕੈਟਲ ਸ਼ੈਡ ਵਾਲੀ ਥਾਂ ਤੇ ਪਹਿਲਾਂ ਦੀ ਤਰਾਂ੍ਹ ਮੁਸਾਫਿਰਾਂ ਦੇ ਲਈ ਵਧੀਆ ਇਮਾਰਤ
ਬਣਾਈ ਜਾਵੇ । ਕੈਟਲ ਸ਼ੈਡ ਵਾਲੀ ਥਾਂ ਤੇ ਹੋ ਰਹੀ ਉਸਾਰੀ ਦੇ ਕਾਰਜ ਦੀ ਦੇਰੀ ਨੂੰ ਲੈ ਕੇ
ਬਾਹਰ ਅੰਦਰੋਂ ਆਉਣ ਜਾਣ ਵਾਲੇ ਯਾਤਰੀਆਂ ਨੂੰ ਇਸ ਸਰਦੀ ਦੇ ਮੌਸਮ ਅਤੇ ਮੀਂਹ
ਕਣੀ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਤਰਾਂ੍ਹ ਜੇਕਰ
ਡੀ.ਏ.ਵੀ ਸਕੂਲ ਵਾਲੀ ਜਗਾ੍ਹ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਆਸ ਬੱਝੀ ਸੀ ਕਿ ਇਸ ਥਾਂ
ਤੇ ਲੋਕਾਂ ਦੀ ਸਹੂਲਤ ਦੇ ਲਈ ਕੋਈ ਵਧੀਆ ਅਲੀਸ਼ਾਨ ਬਿਲਡਿੰਗ ਬਣੇਗੀ । ਜਿਸ ਨਾਲ ਇਲਾਕੇ ਦੇ
ਲੋਕਾਂ ਨੂੰ ਭਾਰੀ ਲਾਭ ਹੋਵੇਗਾ ਪਰ ਐਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ
ਥਾਵਾਂ ਤੇ ਉਸਾਰੀ ਦਾ ਕਾਰਜ ਸ਼ੁਰੂ ਨਾ ਹੁੰਦਾ ਵੇਖ ਕੇ ਲੋਕਾਂ ਦੀਆਂ ਆਸਾ ਤੇ
ਪਾਣੀ ਫਿਰਦਾ ਨਜ਼ਰ ਆ ਰਿਹਾ ਹੈ । ਜਦ ਡੀ.ਏ.ਵੀ.ਸਕੂਲ ਵਾਲੀ ਥਾਂ ਤੇ ਉਸਾਰੀ ਦੇ ਕਾਰਜ ਨੂੰ
ਲੈ ਕੇ ਨਗਰ ਕੌਂਸਲ ਦੇ ਅਧਿਕਾਰੀ ਵਿਜੈ ਜੈਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਹ
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆ ਦਿੱਤਾ ਹੈ । ਦੂਜੇ ਪਾਸੇ ਕੈਟਲ ਸ਼ੈਡ
ਵਾਲੀ ਜਗਾ੍ਹ ‘ਚ ਹੋ ਰਹੀ ਉਸਾਰੀ ਦੀ ਦੇਰੀ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ
ਗਿਆਨ ਚੰਦ ਸਿੰਗਲਾ ਨਾਲ ਰਾਬਿਤਾ ਕਾਇਮ ਕਰਨ ਤੇ ਉਨ੍ਹਾਂ ਕਿਹਾ ਕਿ ਅਗਲੀ ਸਰਕਾਰ ਬਣਨ
ਤੱਕ ਉਸਾਰੀ ਦੇ ਕੰਮ ਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ ।
ਕੈਪਸ਼ਨ : ਉਸਾਰੀ ਦੀ ਉਡੀਕ ਕਰ ਰਹੀ ਡੇ ਏ ਵੀ ਸਕੂਲ ਦੀ ਖਾਲੀ ਥਾਂ ਦੀ ਤਸਵੀਰ

LEAVE A REPLY

Please enter your comment!
Please enter your name here