*ਬੇਰੋਜਗਾਰੀ ਦੀ ਦਰ ਵਿੱਚ ਬੇਤਹਾਂਸਾ ਵਾਧਾ ਹੋਣ ਕਾਰਣ ਕੇਂਦਰ ਸਰਕਾਰ ਅਧੀਨ ਸਹਿ ਕਮਿਆ ਵਿੱਚ ਖਾਲੀ ਪਈਆ 30 ਲੱਖ ਅਸਾਮੀਆਂ ਤਰੁੰਤ ਭਰੀਆਂ ਜਾਣ*

0
24

ਮਾਨਸਾ, 17 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀ ਪੀ ਆਈ ਐਮ.ਐਲ (ਲਿਬਰੇਸ਼ਨ) ਦੀ ਜਿਲਾ ਕਮੇਟੀ ਦੀ ਮੀਟਿੰਗ ਕਾਮਰੇਡ ਬਲਵਿੰਦਰ ਕੌਰ ਖਾਰਾ ਦੀ ਪੑਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਲੀਜ ਕਰਦਿਆਂ ਪਾਰਟੀ ਜਿਲਾ ਸਕੱਤਰ ਕਾਮਰੇਡ ਗੁਰਮੀਤ ਨੰਦਗੜ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਦੀ ਰਾਜਨੀਤਕ ਸਥਿਤੀ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਬੇਰੋਜਗਾਰੀ ਦੀ ਦਰ ਵਿੱਚ ਬੇਤਹਾਂਸਾ ਵਾਧਾ ਹੋਣ ਕਾਰਣ ਕੇਂਦਰ ਸਰਕਾਰ ਅਧੀਨ ਸਹਿ ਕਮਿਆ ਵਿੱਚ ਖਾਲੀ ਪਈਆ 30 ਲੱਖ ਅਸਾਮੀਆਂ ਤਰੁੰਤ ਭਰੀਆਂ ਜਾਣ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤੀ ਜਾਵੇ ।
ਮਨਰੇਗਾ ਸਕੀਮ ਵਿੱਚ ਬਜਟ ਢਾਈ ਲੱਖ ਕਰੋੜ ਰੁਪਏ ਕੀਤਾ ਜਾਵੇ। ਮਕਾਨ ਲਈ ਜਾਰੀ ਕੀਤਾ ਜਾਂਦੀ ਰਾਸ਼ੀ 7 ਲੱਖ ਰੁਪਏ ਪ੍ਰਤੀ ਪਰਿਵਾਰ ਕੀਤੀ ਜਾਵੇ। ਮਜ਼ਦੂਰਾਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤੀ ਜਾਵੇ ।ਪੰਜਾਬ ਦੀ ਸਰਕਾਰ ਬਾਰੇ ਵਿਚਾਰ ਕਰਦਿਆਂ ਲਿਬਰੇਸ਼ਨ ਨੇ ਕਿਹਾ ਕਿ ਮਾਨ ਸਰਕਾਰ ਦਾ ਮੰਤਰੀ ਮੰਡਲ ਅਤੇ ਬਹੁਸੰਮਤੀ ਐਮ ਐਲ ਏ ਭ੍ਰਿਸਾਟਾਚਾਰ ਵਿੱਚ ਗੁਲਤਾਨ ਹਨ ਜਿਸ ਕਾਰਨ ਪੰਜਾਬ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਅਤੇ ਨੌਜੁਆਨ ਨਸ਼ਿਆ ਵਿੱਚ ਫਸੇ ਹਨ।ਅਮਨ ਕਾਨੂੰਨ ਦੀ ਸਥਿਤੀ ਬਦਤਰ ਤੋਂ ਬਦਤਰ ਹੋ ਰਹੀ ਹੈ।ਲਿਬਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਪੂਰੇ ਅਗਸਤ ਮਹੀਨੇ ਵਿੱਚ ਜਨਤਾ ਦੇ ਮੁਢਲੇ ਸਵਾਲਾ ਤੋਂ ਲੈ ਕੇ ਰਾਜਨੀਤਕ ਕਾਨਫਰੰਸਾ ਕੀਤੀਆ ਜਾਣਗੀਆਂ।ਓਹਨਾ ਕਾਨਫਰੰਸਾ ਵਿੱਚ ਲਿਬਰੇਸ਼ਨ ਦਾ ਰਾਜਨੀਤਿਕ ਏਜੰਡਾ ਰੱਖਿਆ ਜਾਵੇਗਾ।ਜੇਕਰ ਜਨਤਾ ਲਿਬਰੇਸ਼ਨ ਨੂੰ ਰਾਜਸੀ ਤਾਕਤ ਸੌਂਪਦੀ ਹੈ ਤਾਂ ਅਸੀਂ ਜਨਤਾ ਦੀਆਂ ਮੁਢਲੀਆਂ ਲੋੜਾਂ ਰੋਟੀ,ਕੱਪੜਾ,ਮਕਾਨ,ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਲਾਜ਼ਮੀ ਪੂਰਾ ਕਰਾਂਗੇ।ਹਰ ਵਰਗ ਔਰਤ ਅਤੇ ਮਰਦ ਲਈ ਰੋਜ਼ਗਾਰ ਜਾ ਬੇਰੋਗਾਰੀ ਭੱਤੇ ਨੂੰ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਇਚਾਰਜ ਪ੍ਰਸ਼ੋਤਮ ਸ਼ਰਮਾ,ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ,ਸੂਬਾ ਕਮੇਟੀ ਮੈਂਬਰ ਸੁਰਿੰਦਰਪਾਲ ਸ਼ਰਮਾ ਸ਼ਾਮਲ ਹੋਏ।ਇਸ ਤੋਂ ਇਲਾਵਾ ਜਸਵੀਰ ਕੌਰ ਨੱਤ,ਬਲਜਿੰਦਰ ਘਰਾਗਣਾ,ਗੁਰਸੇਵਕ ਮਾਨਬੀਬੜੀਆ,ਨਛੱਤਰ ਖੀਵਾ,ਗਗਨਦੀਪ ਸਿਰਸੀਵਾਲਾ,ਦਰਸ਼ਨ ਦਾਨੇਵਾਲ,ਸਰਪੰਚ ਭੋਲ਼ਾ ਸਮਾਓ,ਜੀਤ ਬੋਹਾ,ਮੁਖਤਿਆਰ ਕੁਲੈਹਰੀ,ਸੁਖਜੀਤ ਰਾਮਾਨੰਦੀ ਸੱਤਪਾਲ ਭੈਣੀ ਅਤੇ ਕ੍ਰਿਸ਼ਨ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here