ਚੰਡੀਗੜ੍ਹ,04 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦੀਆਂ ਅਸਾਮੀਆਂ ‘ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਇਸ਼ਤਿਹਾਰ ਮੁਤਾਬਕ, ਕੁੱਲ 600 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਇੱਛੁਕ ਹਨ, ਉਹ ਵਿਭਾਗ ਦੀ ਪੰਜਾਬ ਐਨਐਚਐਮ ਦੀ ਅਧਿਕਾਰਤ ਵੈੱਬਸਾਈਟ health.punjab.gov.in ‘ਤੇ ਜਾ ਕੇ ਬਿਨੈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਦੱਸ ਦਈਏ ਕਿ ਬਿਨੈ-ਪੱਤਰ ਦੀ ਆਖਰੀ ਤਾਰੀਖ 7 ਨਵੰਬਰ 2020 ਤੈਅ ਕੀਤੀ ਗਈ ਹੈ।
ਪੰਜਾਬ ਐਨਐਚਐਮ ਵਿੱਚ ਮਲਟੀ-ਪਰਪਜ਼ ਸਿਹਤ ਕਰਮਚਾਰੀ ਦੇ ਅਹੁਦੇ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 12ਵੀਂ ਜਾਂ ਬਰਾਬਰ ਦੀ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਲਟੀਪਰਪਜ਼ ਹੈਲਥ ਵਰਕਰ ਨਾਲ ਸਬੰਧਤ ਡਿਪਲੋਮਾ ਹੋਣਾ ਵੀ ਜ਼ਰੂਰੂੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸੂਬਾ ਨਰਸਿੰਗ ਕੌਂਸਲ ਨਾਲ ਰਜਿਸਟਰ ਹੋਣਾ ਪਏਗਾ।
ਬਿਨੈ-ਪੱਤਰ ਲਈ ਉਮੀਦਵਾਰਾਂ ਨੂੰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤਾ ਗਿਆ ਆਨਲਾਈਨ ਐਪਲੀਕੇਸਨ ਫਾਰਮ ਜਮ੍ਹਾ ਕਰਨਾ ਹੋਵੇਗਾ। ਅਰਜ਼ੀ ਦੀ ਆਖ਼ਰੀ ਤਰੀਕ 7 ਨਵੰਬਰ 2020 ਤੈਅ ਕੀਤੀ ਗਈ ਹੈ।