ਸੰਗਰੂਰ, 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): :ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਚੱਲ ਰਹੇ ਪੱਕੇ ਧਰਨੇ ਉੱਤੇ ਜਿੱਥੇ ਬੀਤੀ 24 ਜੁਲਾਈ ਨੂੰ ਬੇਰੁਜ਼ਗਾਰ ਯੂਨੀਅਨ ਡੀ ਪੀ ਆਈ 873 ਨੇ ਮੋਰਚਾ ਸੰਭਾਲਿਆ ਸੀ, ਉਥੇ ਅੱਜ ਬੇਰੁਜ਼ਗਾਰ ਬੀੀ. ਐੱਡ. ਟੈੱਟ. ਪਾਸ ਯੂਨੀਅਨ ਨੇ ਆਪਣੀ ਡਿਊਟੀ ਨਿਭਾਈ।
ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਕਾਂਗਰਸ ਹੁਣ ਨਵਜੋਤ ਸਿੱਧੂ ਦਾ ਸਿਆਸੀ ਪੱਤਾ ਖੇਡ ਕੇ ਪੰਜਾਬ ਦੇ ਲੋਕਾਂ ਅਤੇ ਸੰਘਰਸ਼ ਕਰਦੀਆਂ ਜਥੇਬੰਦੀਆਂ ਦਾ ਧਿਆਨ ਮੋੜਨਾ ਚਾਹੁੰਦੀ ਹੈ। ਉਹਨਾਂ ਅਪੀਲ ਕੀਤੀ ਕਿ ਕਾਂਗਰਸ ਪ੍ਰਧਾਨ ਪੰਜਾਬ ਸਰਕਾਰ ਨੂੰ ਹਦਾਇਤਾਂ ਕਰਕੇ ਜਲਦ ਤੋ ਜਲਦ ਮਸਲੇ ਹੱਲ ਕਰਵਾਉਣ। ਉਹਨਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਅਜੇ ਵੀ ਸਰਕਾਰ ਨਾ ਜਾਗੀ ਤਾਂ ਹਰੇਕ ਮੋੜ ਤੇ ਘਿਰਾਓ ਕੀਤੇ ਜਾਣਗੇ।ਪੰਜਾਬ ਪ੍ਰਧਾਨ ਨੂੰ ਵੀ ਬੇਰੁਜ਼ਗਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਬੇਰੁਜ਼ਗਾਰਾਂ ਨੇ ਐਲਾਨ ਜੇਕਰ 27 ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਜਲਦੀ ਹੀ ਪਟਿਆਲਾ ਵਿਖੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ ।ਇਸ ਮੌਕੇ ਸੁਖਵੀਰ ਦੁਗਾਲ, ਸੰਦੀਪ ਗਿੱਲ, ਜੱਗੀ ਜੋਧਪੁਰ, ਪਰਵਿੰਦਰ ਬਦੇਸ਼ਾ, ਗਗਨਦੀਪ ਕੌਰ ਗਰੇਵਾਲ, ਬਲਕਾਰ ਮਘਾਣੀਆਂ ,ਅਮਨ ਬਾਵਾ, ਹਰਦੀਪ ਭਦੌੜ, ਅਮਨਦੀਪ ਕੌਰ ਬਠਿੰਡਾ, ਰਾਜ ਕਿਰਨ, ਸਤਨਾਮ ਬੱਛੋਆਣਾ, ਸੁਖਪਾਲ ਕੌਰ, ਜਗਤਾਰ ਝਨੇੜੀ , ਕੰਵਲਜੀਤ ਕੌਰ, ਪ੍ਰਿਤਪਾਲ ਕੌਰ, ਕਿਰਨ ਈਸੜਾ, ਰਿੰਪੀ ਕਲੇਰ ਆਦਿ ਹਾਜ਼ਰ ਸਨ।