
ਬਰੇਟਾ 16 ਜੁਲਾਈ(ਸਾਰਾ ਯਹਾਂ/ਰੀਤਵਾਲ) ਈ.ਟੀ.ਟੀ ਟੈੱਟ ਪਾਸ ਬਰੁਜ਼ਗਾਰ ਅਧਿਆਪਕ ਯੂਨੀਅਨ ਦੇ 118
ਦਿਨਾਂ ਤੋਂ ਸੁਰਿੰਦਰਪਾਲ ਸਿੰਘ ਗੁਰਦਾਸਪੁਰ ਨੂੰ 200 ਫੁੱਟ ਉੱਚੇ ਬੀ.ਐਸ.ਐਨ.ਐਲ
ਟਾਵਰ ਤੇ ਦ੍ਰਿੜ ਇਰਾਦੇ ਨਾਲ ਬੈਠੇ ਹਨ ,ਪਰ ਪੰਜਾਬ ਸਰਕਾਰ ਨੂੰ ਇਸਦੀ ਆਵਾਜ ਸੁਣਾਈ
ਨਹੀਂ ਦੇ ਰਹੀ। ਪਟਿਆਲਾ ਦੇ ਮੋਤੀ ਮਹਿਲ ਵਿਖੇ ਆਪਣੀ ਫਰਿਆਦ ਨੂੰ ਲੈ ਕੇ ਗਏ ਬੇਰੁਜਗਾਰ
ਅਧਿਆਪਕ ਤੇ ਮਾਪਿਆਂ ਨੂੰ ਪੁਲਿਸ ਵੱਲੋਂ ਲਾਠੀਆਂ ਨਾਲ ਨਿਵਾਜਿਆ ਗਿਆ। ਇਸ
ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਮੇਜਰ ਸਿੰਘ
ਬਰੇਟਾ ਨੇ ਦੱਸਿਆ ਬੇਰੁਜ਼ਗਾਰ ਮਾਪੇ ਐਕਸ਼ਨ ਕਮੇਟੀ ਬਰੇਟਾ ਦਾ ਇੱਕ ਜੱਥਾ ਕੈਪਟਨ
ਅਮਰਿੰਦਰ ਸਿੰਘ ਦੇ ਵੱਡ-ਵਡੇਰੇ ਸਬੰਧਤ ਪਿੰਡ ਬਹਾਦਰਪੁਰ (ਮਾਨਸਾ) ਤੋਂ ਮੋਤੀ ਮਹਿਲ
ਜਾ ਕੇ ਆਪਣਾ ਮੰਗ ਪੱਤਰ ਦੇਣ ਲਈ ਪਟਿਆਲੇ ਵਿਖੇ ਪਹੁੰਚਿਆ ਸੀ । ਪਰ ਦੂਜੇ ਪਾਸੇ 14
ਜੁਲਾਈ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਨਾ ਹੋਣ ਕਰਕੇ ਬੇਰੁਜਗਾਰ ਅਧਿਆਪਕਾਂ
ਨੇ ਆਪਣਾ ਗੁੱਸਾ ਜਾਹਰ ਕਰਦਿਆਂ ਯੂਨੀਅਨ ਵੱਲੋਂ ਵੀ ਮੋਤੀ ਮਹਿਲ ਵੱਲ ਕੂਚ ਕਰ
ਦਿੱਤਾ ਗਿਆ। ਮੋਤੀ ਮਹਿਲ ਮੂਹਰੇ ਪੁੱਜਣ ਤੇ ਪੁਲਿਸ ਵੱਲੋਂ ਲੜਕੀਆਂ ਤੇ ਮਾਪਿਆਂ ਨੂੰ ਵੀ
ਨਹੀਂ ਬਖਸ਼ਿਆ ਗਿਆ। ਜਥੇ ਵੱਲੋਂ ਚੋਣਾਂ ਤੋਂ ਪਹਿਲਾ ਕਾਂਗਰਸ਼ ਪਾਰਟੀ ਵੱਲੋਂ ਘਰ –ਘਰ
ਰੋਜਗਾਰ ਦੇਣ ਦੇ ਜੋ ਫਾਰਮ ਭਰੇ ਗਏ ਸੀ, ਉਨ੍ਹਾਂ ਨੂੰ ਮੀਡੀਆ ਦੇ ਰੂ-ਬੂ-ਰੂ ਕੀਤਾ ਗਿਆ।
ਮੋਤੀ ਮਹਿਲ ਜੱਥੇ ਦੇ ਪਹੁੰਚਣ ਸਬੰਧੀ ਜਿਲ੍ਹਾਂ ਪ੍ਰਸ਼ਾਸਨ ਨੇ ਪਹਿਲਾਂ ਲਿਖਤੀ ਤੌਰ ਤੇ
ਜਾਣੂੰ ਕਰਵਾਇਆ ਸੀ।
ਉਪਰੋਕਤ ਆਗੂ ਨੇ ਕੈਪਟਨ ਅਮਰਿੰਦਰ ਸਿਂਘ ਪਾਸਿਉ ਇਹ ਪੁੱਛਿਆ ਕਿ ਉਹ ਲੋਕਾਂ
ਵੱਲੋਂ ਲਾਏ ਜਾ ਰਹੇ ਨਾਅਰੇ ਦੀ ਗੂੰਜ ਸੁਣਨਾ ਨਹੀਂ ਚਾਹੁੰਦੇ, ਪਰ ਮੋਤੀ ਮਹਿਲ ਅੱਗੇ
ਫਰਿਆਦ ਲੈ ਕੇ ਮਾਪਿਆਂ ਦੇ ਜੱਥੇ ਨਾਲ ਕਿਸੇ ਵੀ ਅਧਿਕਾਰੀ ਵੱਲੋਂ ਗੱਲਬਾਤ ਕਰਨ ਦਾ
ਸਮਾਂ ਨਹੀਂ ਦਿੱਤਾ ਗਿਆ । ਬੇਰੁਜ਼ਗਾਰ ਅਧਿਆਪਕ ਤੇ ਮਾਪੇ ਐਕਸ਼ਨ ਕਮੇਟੀ ਬਰੇਟਾ
ਵੱਲੋਂ ਡਿਊਟੀ ਤੇ ਤਾਇਨਾਤ ਡੀ.ਐਸ.ਪੀ ਅਤੇ ਐਸ.ਡੀ.ਐਮ. ਪਟਿਆਲਾ ਨੂੰ ਯੂਨੀਅਨ
ਦੇ 20 ਜੁਲਾਈ ਦੀ ਗੱਲਬਾਤ ਕਰਨ ਲਈ ਸਮੇਂ ਦਾ ਲਿਖਤੀ ਪੱਤਰ ਪੇਸ਼ ਕਰਦਿਆਂ ਮੰਗ ਕੀਤੀ ਗਈ
ਕਿ ਕਿਸੇ ਸੀਨੀਅਰ ਅਧਿਕਾਰੀ ਨਾਲ ਬੇਰੁਜਗਾਰ ਅਧਿਆਪਕਾਂ ਅਤੇ ਮਾਪਿਆਂ ਦੀ ਮੀਟਿੰਗ
ਕਰਵਾਈ ਜਾਵੇ ਅਤੇ ਕਿਹਾ ਕਿ ਤੁਰੰਤ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਦੀਆਂ 10000
ਅਸਾਮੀਆਂ,ਮਾਸਟਰ ਕੇਡਰ ਦੀਆਂ ਪੰਜਾਬੀ, ਹਿੰਦੀ ਅਤੇ ਐਸ.ਐਸ.ਟੀ. ਦੀਆਂ
ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਇਸ ਸਮੇਂ ਵਫਦ ਵਿੱਚ ਗੁਰਮੀਤ ਸਿੰਘ
ਬਹਾਦਰਪੁਰ , ਜਮਹੂਰੀ ਕਿਸਾਨ ਸਭਾ ਮਾਨਸਾ ਦੇ ਜਿਲ੍ਹਾ ਆਗੂ ਦਸੌਦਾਂ ਸਿੰਘ
ਬਹਾਦਰਪੁਰ , ਸ਼ਾਮ ਸਿੰਘ ਖੱਤਰੀਵਾਲਾ, ਕਰਮਜੀਤ ਕੌਰ , ਮਨਪ੍ਰੀਤ ਕੌਰ , ਅਮਨਦੀਪ ਕੌਰ ,
ਰਮਨਦੀਪ ਕੌਰ ਹਾਜਿਰ ਸੀ।
