
ਬੁਢਲਾਡਾ 12, ਜੁਲਾਈ (ਸਾਰਾ ਯਹਾ/ਅਮਨ ਮਹਿਤਾ): ਇੱਥੋਂ ਥੋੜੀ ਦੂਰ ਪਿੰਡ ਰਾਮਨਗਰ ਭੱਠਲ ਦੇ ਨੋਜਵਾਨ ਵੱਲੋਂ ਬੇੇਰੁਜ਼ਗਾਰੀ ਤੋਂ ਤੰਗ ਆ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਜ਼ੋ ਲਾਕਡਾਊਨ ਦੌਰਾਨ ਪ੍ਰਾਇਵੇਟ ਸਕੂਲ ਬੰਦ ਹੋਣ ਤੇ ਬੇਰੁਜ਼ਗਾਰ ਬੈਠੇ ਸਕੂਲ ਬੱਸ ਤੇ ਕੰਡਕਟਰ ਵਜੋਂ ਕੰਮ ਕਰਦੇ ਵੀਰ ਸਿੰਘ(21) ਨੇ ਘਰ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ 12ਵੀਂ ਤੋਂ ਬਾਅਦ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਸ਼ਹਿਰ ਦੇ ਇੱਕ ਪ੍ਰਾਇਵੇਟ ਸਕੂਲ ਦੀ ਬੱਸ ਤੇ ਕੰਡਕਟਰ ਲੱਗ ਗਿਆ ਪਰ ਮਾਰਚ 2020 ਤੋਂ ਕਰੋਨਾ ਮਹਾਮਾਰੀ ਕਾਰਨ ਸਕੂਲ ਸਾਰੇ ਬੰਦ ਹੋ ਗਏ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਬਰਾ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ।
